ਹਰਿਆਣਾ ਸਕੂਲ ਬੋਰਡ ਦੇ ਸਕੂਲ ਸਿੱਖਿਆ ਸਕੱਤਰ ਰਾਜੀਵ ਪ੍ਰਸਾਦ ਕੋਲ 12ਵੀਂ ਦੀ ਪ੍ਰੀਖਿਆ ਵਿੱਚ ਨਕਲ ਦੇ ਕੁੱਲ 175 ਮਾਮਲੇ ਸਾਹਮਣੇ ਆਏ ਹਨ। ਇਸ ਦੇ ਮੱਦੇਨਜ਼ਰ, 4 ਕੇਂਦਰਾਂ 'ਤੇ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਹੈ।
ਹਰਿਆਣਾ ਸਕੂਲ ਬੋਰਡ ਦੇ ਸਕੂਲ ਸਿੱਖਿਆ ਸਕੱਤਰ ਰਾਜੀਵ ਪ੍ਰਸਾਦ ਨੇ ਕਿਹਾ ਕਿ ਨਕਲ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਵਾਲੇ ਸੁਪਰਵਾਈਜ਼ਰਾਂ ਨੂੰ ਰਿਲੀਵ ਕੀਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਕਲ ਕਰਨ ਦੇ ਇਹ ਮਾਮਲੇ ਰੋਹਤਕ ਦੇ ਸੰਘੀ ਅਤੇ ਚਮਰੀਆ ਪਿੰਡਾਂ ਵਿੱਚ ਸਾਹਮਣੇ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸੋਮਵਾਰ ਨੂੰ ਸ਼ੁਰੂ ਹੋਈਆਂ ਸਨ। 12ਵੀਂ ਹਿੰਦੀ ਦੀ ਪ੍ਰੀਖਿਆ ਵਿੱਚ ਕੁਝ ਲੋਕ ਪ੍ਰੀਖਿਆ ਹਾਲ ਦੇ ਬਾਹਰੋਂ ਪਰਚੀ ਸੁੱਟਦੇ ਵੇਖੇ ਗਏ, ਜਦਕਿ ਪ੍ਰੀਖਿਆ ਦੇ ਸੁਪਰਡੈਂਟ ਅਜਿਹੇ ਵਿਦਿਆਰਥੀਆਂ ਨੂੰ ਫੜਨ ਵਿੱਚ ਅਸਫ਼ਲ ਰਹੇ।
ਰਾਮ ਅਵਤਾਰ ਸਿੰਘ, ਜੋ ਸੰਘੀ ਦਾ ਰਹਿਣ ਵਾਲਾ ਹੈ, ਦਾ ਕਹਿਣਾ ਹੈ ਕਿ ਪ੍ਰੀਖਿਆ ਵਿੱਚ ਬੈਠੇ ਬੱਚਿਆਂ ਨੂੰ ਨਕਲ ਕਰਨ ਲਈ ਸਥਾਨਕ ਲੋਕ ਅਤੇ ਮਾਪੇ ਸਹਾਇਤਾ ਕਰ ਰਹੇ ਸਨ।
ਗੋਹਾਨਾ ਵਿੱਚ ਹੋਇਆ ਪੇਪਰ ਲੀਕ
ਗੋਹਾਨਾ ਤੋਂ ਹਿੰਦੀ ਦਾ ਪ੍ਰਸ਼ਨ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਪੇਪਰ ਇਮਤਿਹਾਨ ਤੋਂ ਇਕ ਘੰਟਾ ਪਹਿਲਾਂ ਦੁਪਹਿਰ 1.30 ਵਜੇ ਜਾਰੀ ਕੀਤਾ ਗਿਆ ਸੀ। ਗੋਹਾਨਾ ਦੇ ਐਸਡੀਐਮ ਅਸ਼ੀਸ਼ ਵਸ਼ਿਸ਼ਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ 10ਵੀਂ ਜਮਾਤ ਦੇ ਸੋਸ਼ਲ ਸਾਇੰਸ ਦੇ ਪੇਪਰ ਵਾਇਰਲ ਹੋਣ ਦੀ ਖ਼ਬਰ 'ਤੇ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ।