ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਹਰਿਆਣਾ ਦੇ ਪ੍ਰਾਇਮਰੀ ਸਕੂਲਾਂ ਵਿਚ ਪੜਣ ਵਾਲੇ ਬੱਚਿਆਂ ਦੀ ਸਹੂਲਤ ਲਈ ਅੱਜ ਸੰਪਰਕ ਬੈਠਕ ਮੋਬਾਇਲ ਐਪਲੀਕੇਸ਼ਨ ਲਾਂਚ ਕੀਤਾ। ਇਹ ਐਪਲੀਕੇਸ਼ਨ ਆਫਲਾਇਨ ਵੀ ਕੰਮ ਕਰੇਗੀ। ਲਾਕਡਾਊਨ ਦੌਰਾਨ ਇਸ ਨਾਲ ਬੱਚਿਆਂ ਨੂੰ ਘਰ ਬੈਠੇ ਪੜਾਈ ਕਰਨ ਦਾ ਮੌਕਾ ਮਿਲੇਗਾ।
ਸਿਖਿਆ ਮੰਤਰੀ ਨੇ ਅੱਜ ਯਮੁਨਾਨਗਰ ਤੋਂ ਇਸ ਐਪਲੀਕੇਸ਼ਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਦਸਿਆ ਕਿ ਹੁਣ ਹਰਿਆਣਾ ਦੇ ਸਰਕਾਰੀ ਸਕੂਲਾਂ ਵਿਚ ਪੜਣ ਵਾਲੇ ਬੱਚੇ ਮੋਬਾਇਲ ਐਪਲੀਕੇਸ਼ਨ ਰਾਹੀਂ ਖੇਡ-ਖੇਡ ਵਿਚ ਆਪਣੀ ਪੜਾਈ ਕਰ ਸਕਣਗੇ। ਕਾਟੂੰਨ ਤੇ ਫਿਲਮਾਂ ਰਾਹੀਂ 5ਵੀਂ ਜਮਾਤ ਦੀ ਪੜਾਈ ਨੂੰ ਆਸਾਨ ਤੇ ਮੱਜੇਦਾਰ ਬਣਾਇਆ ਗਿਆ ਹੈ।
ਉਨਾਂ ਦਸਿਆ ਕਿ ਇਹ ਐਪ ਹਿੰਦੀ ਮੀਡਿਅਮ ਦੇ ਬੱਚਿਆਂ ਲਈ ਖਾਸ ਤੌਰ 'ਤੇ ਲਾਭਕਾਰੀ ਸਿੱਧ ਹੋਵੇਗਾ। ਇਸ ਐਪ ਦੀ ਵਰਤੋਂ ਅਧਿਆਪਕਾਂ, ਮਾਂ-ਪਿਓ, ਬੱਚਿਆਂ ਤੋਂ ਇਲਾਵਾ ਸਿਖਿਆ ਵਿਭਾਗ ਵੱਲੋਂ ਵੀ ਕੀਤਾ ਜਾ ਸਕੇਗਾ। ਇਸ ਵਿਚ ਵਿਭਾਗ ਵੱਲੋਂ ਜਾਰੀ ਸਾਰੇ ਦਿਸ਼ਾ-ਨਿਦੇਸ਼ਾਂ ਨਾਲ ਸਬੰਧਤ ਪੱਤਰ ਤੇ ਸੂਚਨਾ ਵੀ ਮਹੁੱਇਆ ਹੋਵੇਗੀ।
ਉਨਾਂ ਨੇ ਸੰਪਰਕ ਬੈਠਕ ਮੋਬਾਇਲ ਐਪ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਐਪ ਵਿਚ ਵੱਖ-ਵੱਖ ਪਾਠ ਦੇ ਲਗਭਗ 500 ਵੀਡਿਓ ਅਤੇ ਆਡਿਓ ਹਨ। ਹਿੰਦੀ ਭਾਸ਼ਾ ਵਿਚ ਗਣਿਤ ਵਿਸ਼ਾ ਬਾਰੇ ਸਮਝਾਇਆ ਗਿਆ ਹੈ ਅਤੇ ਹਿੰਦੀ ਵਿਚ ਬਹੁਤ ਸਾਰੀ ਕਹਾਣੀ ਅਤੇ ਕਵਿਤਾਵਾਂ ਅਤੇ ਫੋਨਿਕ ਪ੍ਰੈਕਿਟਸ ਦਿੱਤੇ ਹਨ। ਇਸ ਐਪਲ ਨਾਲ ਬੱਚਿਆਂ ਦਾ ਅੰਗ੍ਰੇਜੀ ਪੜਣਾ-ਲਿਖਣਾ ਵੀ ਆਸਾਨ ਹੋਵੇਗਾ।
ਸਿਖਿਆ ਮੰਤਰੀ ਨੇ ਦਸਿਆ ਕਿ ਅਧਿਆਪਕ ਆਪਣੇ ਸਕੂਲ ਵਿਚ ਹੋਣ ਵਾਲੇ ਕੰਮ ਨੂੰ ਦੂਜੇ ਅਧਿਆਪਕਾਂ ਨਾਲ ਸਾਂਝਾ ਕਰ ਸਕਦੇ ਹਨ ਅਤੇ ਉਨਾਂ ਤੋਂ ਸੁਝਾਅ ਵੀ ਲੈ ਸਕਦੇ ਹਨ। ਅਧਿਆਪਕਾਂ ਨੂੰ ਕਮੈਂਟ ਕਰਨ, ਲਾਇਕ ਕਰਨ, ਪੋਸਟ ਪਾਉਣ ਆਦਿ ਦੇ ਨੰਬਰ ਦਿੱਤੇ ਜਾਣਗੇ ਅਤੇ ਉਨਾਂ ਨੂੰ ਇਸ ਦਾ ਪ੍ਰਮਾਣ ਪੱਤਰ ਵੀ ਦਿੱਤਾ ਜਾਵੇਗਾ, ਜਿਸ ਨਾਲ ਉਹ ਉਤਸਾਹਿਤ ਵੀ ਹੋਣਗੇ।
ਸਿਖਿਆ ਮੰਤਰੀ ਕੰਵਰ ਪਾਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਲੋਂੜ ਪੈਣ 'ਤੇ ਸਾਰੀ ਤਰਾਂ ਦੀ ਸੂਚਨਾਵਾਂ ਜਾਂ ਵਿਭਾਗੀ ਸੁਰਕੂਲਰ ਅਤੇ ਲੋਂੜੀਦੇ ਆਂਕੜੇ ਇਸ ਸੰਪਰਕ ਬੈਠਕ ਮੋਬਾਇਲ ਐਪ ਰਾਹੀਂ ਸਾਰੀਆਂ ਨੂੰ ਸਾਂਝਾ ਕਰ ਸਕਦੇ ਹਨ। ਉਨਾਂ ਦਸਿਆ ਕਿ ਇਸ ਐਪ ਦਾ ਆਨਲਾਇਨ ਅਧਿਆਪਕ ਸਿਖਿਲਾਈ ਵੀ ਵੀ ਵਰਤੋਂ ਕੀਤਾ ਜਾ ਸਕਦਾ ਹੈ।