ਹਰਿਆਣਾ ਨੇ ਜੁਲਾਈ ਤੋਂ ਸਕੂਲਾਂ ਅਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਗਸਤ ਤੋਂ ਪੜ੍ਹਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਸੂਬੇ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਇਹ ਜਾਣਕਾਰੀ ਦਿੱਤੀ। ਮਾਰਚ ਮਹੀਨੇ ਵਿੱਚ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਹਰਿਆਣਾ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਸਨ।
ਉਨ੍ਹਾਂ ਕਿਹਾ ਕਿ ਅਸੀਂ ਪੜਾਅਵਾਰ ਤਰੀਕੇ ਨਾਲ ਸਕੂਲੀ ਸਿੱਖਿਆ ਸ਼ੁਰੂ ਕਰਨ ਜਾ ਰਹੇ ਹਨ। ਇਸ ਤਹਿਤ ਕਲਾਸ 10ਵੀਂ ਤੋਂ 12ਵੀਂ ਤੱਕ ਦੇ ਸਕੂਲ 1 ਜੁਲਾਈ ਤੋਂ ਅਤੇ 6ਵੀਂ ਤੋਂ 9ਵੀਂ ਜਮਾਤਾਂ ਤੱਕ ਲਈ 15 ਜੁਲਾਈ ਤੋਂ ਅਧਿਆਪਨ ਦਾ ਕੰਮ ਸ਼ੁਰੂ ਹੋਵੇਗਾ।
We will be conducting a demo in 4-5 schools to prepare and better the plan. Colleges will reopen in August with first-year commencing from September. Universities will take rest of the decisions: Haryana Education Minister Kanwar Pal https://t.co/uezS3acNjm pic.twitter.com/Z3ozdM1Xso
— ANI (@ANI) June 4, 2020
ਉਨ੍ਹਾਂ ਕਿਹਾ ਕਿ ਕਲਾਸ ਸ਼ਿਫਟ ਵਿੱਚ ਲੱਗੇਗੀ, ਜਿਸ ਨਾਲ ਇੱਕ ਜਮਾਤ ਦੇ ਅੱਧੇ ਵਿਦਿਆਰਥੀ ਪਹਿਲੀ ਸ਼ਿਫਟ ਵਿੱਚ ਆਉਣਗੇ ਅਤੇ ਬਾਕੀ ਦੂਸਰੀ ਸ਼ਿਫਟ ਵਿੱਚ। ਸ਼ਿਫਟ ਦੇ ਸਮੇਂ ਦਾ ਫ਼ੈਸਲਾ ਕਰਨਾ ਅਜੇ ਬਾਕੀ ਹੈ।
ਮੰਤਰੀ ਨੇ ਕਿਹਾ ਕਿ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ ਲਈ ਰਾਜ ਸਰਕਾਰ ਸਬੰਧਤ ਧਿਰਾਂ ਨਾਲ ਸਲਾਹ ਮਸ਼ਵਰਾ ਕਰੇਗੀ ਜਿਨ੍ਹਾਂ ਵਿੱਚ ਮਾਪਿਆਂ, ਅਧਿਆਪਕਾਂ ਅਤੇ ਮਾਹਰਾਂ ਨੂੰ ਸ਼ਾਮਲ ਕੀਤਾ ਜਾਵੇ ਕਿ ਕੀ ਕਲਾਸਾਂ ਦੋ ਸ਼ਿਫਟਾਂ ਵਿੱਚ ਕਰਵਾਈਆਂ ਜਾਣ ਜਾਂ ਨਹੀਂ। ਇਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਕੁਝ ਸਕੂਲਾਂ ਵਿੱਚ ਇਹ ਪਤਾ ਲਗਾਉਣ ਲਈ ਡੈਮੋ ਕਲਾਸਾਂ ਲਗਾਈਆਂ ਜਾਣਗੀਆਂ ਕਿ ਕਿਸ ਤਰ੍ਹਾਂ ਕਲਾਸਾਂ ਨੂੰ ਇਕ ਦੂਜੇ ਤੋਂ ਦੂਰ ਰੱਖਿਆ ਜਾ ਸਕਦਾ ਹੈ।
8 ਜੂਨ ਨੂੰ ਆਵੇਗਾ 10ਵੀਂ ਦਾ ਨਤੀਜਾ
ਇਸੇ ਦੌਰਾਨ ਹਰਿਆਣਾ ਸਕੂਲ ਸਿੱਖਿਆ ਬੋਰਡ (ਬੀਐਸਈਐਚ) ਨੇ ਐਲਾਨ ਕੀਤਾ ਕਿ 10ਵੀਂ ਜਮਾਤ ਦਾ ਨਤੀਜਾ 8 ਜੂਨ ਨੂੰ ਐਲਾਨਿਆ ਜਾਵੇਗਾ। ਬੋਰਡ ਦੇ ਪ੍ਰਧਾਨ ਜਗਬੀਰ ਸਿੰਘ ਨੇ ਦੱਸਿਆ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀ ਲੰਬਿਤ ਪ੍ਰੀਖਿਆ 1 ਜੁਲਾਈ ਤੋਂ 15 ਜੁਲਾਈ ਤੱਕ ਦੇਣੀ ਪਵੇਗੀ।