ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਆਰੋਹੀ ਮਾਡਲ ਸਕੂਲਾਂ ’ਚ ਨਿਕਲੀਆਂ ਠੇਕਾ-ਆਧਾਰਤ ਆਸਾਮੀਆਂ

ਹਰਿਆਣਾ ਦੇ ਆਰੋਹੀ ਮਾਡਲ ਸਕੂਲਾਂ ਠੇਕੇ ਆਧਾਰ 'ਤੇ ਵੱਖ-ਵੱਖ ਆਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਤਹਿਤ ਆਨਲਾਇਨ ਬਿਨੈ ਪੱਤਰ ਹਰਿਆਣਾ ਸਕੂਲ ਸਿਖਿਆ ਬੋਰਡ ਦੀ ਵੈਬਸਾਇਟ www.bseh.org.in 'ਤੇ ਲਾਇਵ ਕਰ ਦਿੱਤੇ ਗਏ ਹਨਇਹ ਭਰਤੀ ਪ੍ਰੀਖਿਆਵਾਂ ਸਿਖਿਆ ਬੋਰਡ ਵੱਲੋਂ ਪਹਿਲੀ ਵਾਰ ਕਰਵਾਈ ਜਾ ਰਹੀ ਹੈ|

 

ਬਿਨੈਕਾਰਾਂ ਨਾਲ ਸਬੰਧਿਤ ਸੂਚਨਾ ਬੁਲੇਟਿਨ ਬੋਰਡ ਦੀ ਅਧਿਕਾਰਿਕ ਵੈਬਸਾਇਟ  www.bseh.org.in 'ਤੇ ਉਪਲੱਬਧ ਹੈ ਬਿਨੈ/ਰਸਿਟ੍ਰੇਸ਼ਨ ਤਾਂ ਹੀ ਸਫ਼ਲ ਮੰਨਿਆ ਜਾਵੇਗਾ ਜਦੋਂ ਨਿਰਧਾਰਿਤ ਸਮੇਂ ਵਿਚ ਪ੍ਰੀਖਿਆ ਫ਼ੀਸ ਬੋਰਡ ਦੇ ਨਿਮਿਤ ਬੈਂਕ ਖਾਤੇ ਵਿਚ ਜਮਾਂ ਹੋਵੇਗੀ

 

ਹਰਿਆਣਾ ਸਕੂਲ ਸਿਖਿਆ ਬੋਰਡ ਦੇ ਬੁਲਾਰੇ ਮੁਤਾਬਕ ਵੱਖ-ਵੱਖ ਆਸਾਮੀਆਂ ਦੀ ਭਰਤੀ ਲਈ ਇਛੁੱਕ ਤੇ ਯੋਗ ਬਿਨੈਕਾਰ 27 ਜੁਲਾਈ ਤਕ ਆਨਲਾਇਨ ਬਿਨੈ ਕਰ ਸਕਦੇ ਹਨਉਨ੍ਹਾਂ ਦਸਿਆ ਕਿ ਆਨਲਾਇਨ ਬਿਨੈ ਕਰਨ ਤੋਂ ਪਹਿਲਾਂ ਬਿਨੈਕਾਰ ਸੂਚਨਾ ਬੁਲੇਟਿਨ ਦਰਸ਼ਾਏ ਗਏ ਮਹਤੱਵਪੂਰਣ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ ਕੇ/ਸਮਝ ਕੇ ਆਪਣੀ ਯੋਗਤਾ ਯਕੀਨੀ ਕਰ ਲੈਣ

 

ਉਨਾਂ ਦਸਿਆ ਕਿ ਅਹੁਦਿਆਂ ਦੀ ਭਰਤੀ ਲਈ ਇਛੁੱਕ ਉਮੀਦਵਾਰ ਬਿਨੈ ਕਰਨ ਤੋਂ ਪਹਿਲਾਂ ਵੱਖ-ਵੱਖ ਆਸਾਮੀਆਂ ਦਾ ਰਾਖਵੇਂ ਸਮੇਤ ਵਿਸਥਾਰ ਵੇਰਵਾ, ਯੋਗਤਾ, ਵਿਦਿਅਕ ਯੋਗਤਾ, ਪ੍ਰੀਖਿਆ ਕੋਰਸ ਤੇ ਹੋਰ ਮਹਤੱਵਪੂਰਣ ਦਿਸ਼ਾ-ਨਿਰਦੇਸ਼ ਜੋ ਕਿ ਸੂਚਨਾ ਬੁਲੇਟਿਨ ਵਿਚ ਦਰਸ਼ਾਏ ਗਏ ਹਨ, ਉਨਾਂ ਨੂੰ ਧਿਆਨ ਨਾਲ ਪੜਨ ਇਹ ਪ੍ਰੀਖਿਆ ਪੈਨ-ਪੇਪਰ ਅਧਾਰਿਤ ਹੋਵੇਗੀ

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana out of contract in model schools-based posts