ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ 4 ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਫ਼ੌਜ ’ਚ ਭਰਤੀ ਹੋਣ ਦਾ ਸੁਨਿਹਰਾ ਮੌਕਾ!

ਹਰਿਆਣਾ ਦੇ 4 ਜ਼ਿਲ੍ਹਿਆਂ ਰੋਹਤਕ, ਝੱਜਰ, ਸੋਨੀਪਤ ਤੇ ਪਾਣੀਪਤ ਦੇ ਨੌਜੁਆਨਾਂ ਲਈ ਸੈਨਾ ਵਿਚ ਭਰਤੀ ਕੀਤੀ ਜਾਵੇਗੀ।


ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਭਰਤੀ ਦਫਤਰ ਰੋਹਤਕ ਦੇ ਬੁਲਾਰੇ ਨੇ ਦਸਿਆ ਕਿ ਇਹ ਭਰਤੀ 10 ਫਰਵਰੀ ਤੋਂ 20 ਫਰਵਰੀ, 2020 ਤਕ ਰੋਹਤਕ ਦੇ ਰਾਜੀਵ ਗਾਂਧੀ ਖੇਡ ਕੰਪਲੈਕਸ ਵਿਚ ਆਯੋਜਿਤ ਕੀਤੀ ਜਾਵੇਗੀ।

 

ਇਸ ਭਰਤੀ ਲਈ ਰੋਹਤਕ ਤੋਂ ਇਲਾਵਾ ਝੱਜਰ, ਸੋਨੀਪਤ ਅਤੇ ਪਾਣੀਪਤ ਜਿਲਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ।

 

ਉਨਾਂ ਦਸਿਆ ਕਿ ਭਰਤੀ ਪ੍ਰਕ੍ਰਿਆ ਵਿਚ ਹਿੱਸਾ ਲੈਣ ਲਈ ਉਮੀਦਵਾਰਾਂ ਵੱਲੋਂ ਆਨਲਾਇਨ ਰਜਿਸਟਰੇਸ਼ਨ ਕਰਵਾਉਣਾ ਲਾਜਿਮੀ ਹੈ। ਉਨਾਂ ਦਸਿਆ ਕਿ ਆਨਲਾਇਨ ਰਜਿਸਟਰੇਸ਼ਨ 25 ਜਨਵਰੀ, 2020 ਤਕ ਕਰਵਾਇਆ ਜਾ ਸਕਦਾ ਹੈ।

 

ਇਸ ਭਰਤੀ ਰੈਲੀ ਦੇ ਦਾਖਲਾ ਪੱਤਰ 26 ਜਨਵਰੀ, 2020 ਤੋਂ ਰਜਿਸਟਰਡ ਈਮੇਲ 'ਤੇ ਭੇਜੇ ਜਾਣਗੇ।

 

ਬੁਲਾਰੇ ਨੇ ਦਸਿਆ ਕਿ ਸਬੰਧਤ ਉਮੀਦਵਾਰਾਂ ਨੂੰ ਦਾਖਲਾ ਪੱਤਰ ਵਿਚ ਨਿਰਧਾਰਿਤ ਕੀਤੇ ਗਏ ਦਿਨ ਤੇ ਸਮੇਂ 'ਤੇ ਭਰਤੀ ਥਾਂ 'ਤੇ ਪੁੱਜਣਾ ਲਾਜਿਮੀ ਹੋਵੇਗਾ।

 

ਉਨਾਂ ਉਮੀਦਵਾਰਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਸੈਨਾ ਵਿਚ ਭਰਤੀ ਮੁਫ਼ਤ, ਨਿਰਪੱਖ ਤੇ ਯੋਗਤਾ ਦੇ ਆਧਾਰ 'ਤੇ ਹੋਵੇਗੀ ਅਤੇ ਦਲਾਲ ਸੈਨਾ ਵਿਚ ਭਰਤੀ ਨਹੀਂ ਕਰਵਾ ਸਕਦੇ ਹਨ। ਇਸ ਲਈ ਕੋਈ ਵੀ ਉਮੀਦਵਾਰ ਦਲਾਲਾਂ ਦੇ ਝਾਂਸੇ ਵਿਚ ਨਾ ਆਉਣ। ਭਰਤੀ ਪ੍ਰਕ੍ਰਿਆ ਪੂਰੀ ਤਰਾਂ ਨਾਲ ਕੰਪਿਊਟਰਾਇਜਡ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana s 4 districts have a wonderful opportunity to join the army