ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਸੇਵਾ ਦੇ ਅਧਿਕਾਰੀਆਂ, ਜਿਨਾਂ ਨੇ ਡਿਪਟੀ ਪੁਲਿਸ ਸੁਪਰਡੈਂਟ ਵਜੋ 10 ਸਾਲ ਜਾਂ ਵੱਧ ਦੀ ਸੇਵਾ ਪੂਰੀ ਕਰ ਲਈ ਹੈ, ਨੂੰ ਵਧੀਕ ਪੁਲਿਸ ਸੁਪਰਡੈਂਟ ਵਜੋ ਲਾਇਆ ਹੈ।
ਜਾਣਕਾਰੀ ਮੁਤਾਬਕ ਐਚ.ਪੀ.ਐਸ/ਏ.ਐਸ.ਪੀ. ਕ੍ਰਿਸ਼ਣ ਕੁਮਾਰ ਨੂੰ ਵਧੀਕ ਕਮਾਂਡੈਂਟ, ਦੂਸਰੀ ਬਟਾਲਿਅਨ, ਹਰਿਆਣਾ ਆਰਮਡ ਪੁਲਿਸ, ਮਧੂਬਨ ਅਤੇ ਧਰਮਬੀਰ ਸਿੰਘ ਐਚ.ਪੀ.ਐਸ./ਏ.ਐਸ.ਪੀ. ਨੂੰ ਤੀਜੀ ਬਟਾਲਿਅਨ, ਆਈ.ਆਰ.ਬੀ., ਸੁਨਾਰਿਆ, ਰੋਹਤਕ ਲਗਾਇਆ ਗਿਆ ਹੈ।