ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਸਕੂਲ ਸਿਖਿਆ ਬੋਰਡ: 10ਵੀਂ-12ਵੀਂ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਅਪਲੋਡ

ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਨਾਲ ਸਬੰਧਤ ਸੈਕੰਡਰੀ/ਸੀਨੀਅਰ ਸੈਕੰਡਰੀ (ਰੈਗੂਲਰ/ਸੈਲਡ ਸੈਟਡੀ) ਦੀ ਸਾਲਾਨਾ ਪ੍ਰੀਖਿਆ 3 ਮਾਰਚ 2020 ਤੋਂ ਸ਼ੁਰੂ ਹੋਵੇਗੀ। ਸਾਰੇ ਪਾਤਰ ਪ੍ਰੀਖਿਆਰਥੀ ਦੇ ਰੋਲ ਨੰਬਰ 20 ਫਰਵਰੀ 2020 ਤੋਂ ਬੋਰਡ ਦੀ ਵੈਬਸਾਇਟ www.bseh.org.in'ਤੇ ਪਾ ਦਿੱਤੇ ਗਏ ਹਨ।

 

ਇਹ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਬੁਲਾਰੇ ਨੇ ਦਸਿਆ ਕਿ ਵੇਰਵਿਆਂ ਵਿਚ ਸ਼ੁੱਧੀ, ਫੀਸ ਜਾਂ ਹੋਰ ਕਾਰਣਾਂ ਨਾਲ ਜਿੰਨਾਂ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਰੋਕੇ ਗਏ ਹਨ, ਉਨਾਂ ਲਈ ਹੁਣ 23 ਫਰਵਰੀ, 2020 ਨੂੰ ਵੀ ਛੁੱਟੀ ਵਾਲੇ ਦਿਨ ਸਵੇਰੇ 11:00 ਵਜੇ ਤੋਂ ਸ਼ਾਮ 5:00 ਵਜੇ ਤਕ ਸ਼ੁੱਧੀ ਤੇ ਫੀਸ ਜਮਾਂ ਕਰਵਾਉਣ ਲਈ ਦਫਤਰ ਖੁਲਾ ਰਹੇਗਾ।

 

ਅਜਿਹੇ ਪ੍ਰੀਖਿਆਰਥੀ ਤੇ ਸਕੂਲ ਸਬੰਧਤ ਦਸਤਾਵੇਜ ਲੈ ਕੇ ਬੋਰਡ ਦਫਤਰ ਵਿਚ ਨਿੱਜੀ ਤੌਰ 'ਤੇ ਆ ਸਕਦੇ ਹਨ। ਅਜਿਹੇ ਸਕੂਲ ਜਿੰਨਾਂ ਦੇ ਰੋਲ ਨੰਬਰ 5000 ਰੁਪਏ ਦੇ ਕਾਰਣ ਰੋਕੇ ਗਏ ਹਨ, ਉਨਾਂ ਨੂੰ ਐਸ.ਐਮ.ਐਸ. ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana School Education Board declares 10th and 12th exams