ਹਰਿਆਣਾ ਸਕੂਲ ਸਿਖਿਆ ਪਰਿਯੋਜਨਾ ਪਰਿਸ਼ਦ ਨੇ ਹਰਿਆਣਾ ਦੇ ਸਕੂਲ ਸਿਖਿਆ ਵਿਭਾਗ ਵਿਚ ਕੰਮ ਕਰਦੇ ਅਧਿਆਪਕਾਂ ਤੋਂ ਸਹਾਇਕ ਪ੍ਰੋਜੈਕਟ ਕੋਆਰਡੀਨੇਟਰ ਦੇ 17 ਖਾਲੀ ਆਸਾਮੀਆਂ ਲਈ ਡੇਪੂਟੇਸ਼ਨ/ਤਬਾਦਲਾ ਆਧਾਰ 'ਤੇ ਬਿਨੈ ਮੰਗੇ ਹਨ।
ਸਕੂਲ ਸਿਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਪਰੋਕਤ ਆਸਾਮੀਆਂ ਲਈ ਯੋਗਤਾ ਤੇ ਨਿਰਧਾਰਿਤ ਪ੍ਰਫੋਰਮਾ ਵੈਬਸਾਇਟ www.hsspp.in ਅਤੇ www.schooleducationharyana.gov.in 'ਤੇ ਉਪਲੱਬਧ ਹੈ।
ਇੱਛੁੱਕ ਬਿਨੈਕਾਰ 21 ਜਨਵਰੀ, 2020 ਤਕ ਈ ਰਾਹੀਂ ਆਪਣਾ ਬਿਨੈ ਈ-ਮੇਲ apcapplication2019@gmail.com 'ਤੇ ਭੇਜ ਸਕਦੇ ਹਨ।