ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ 21 ਜ਼ਿਲ੍ਹਾ ਹਸਪਤਾਲਾਂ ’ਚ ਭਰਨ ਲੱਗਿਆ ਵੱਖੋ ਵੱਖ 32 ਆਸਾਮੀਆਂ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੋਵਿਡ 19 ਮਹਾਮਾਰੀ ਦੌਰਾਨ ਸੂਬੇ ਦੇ 21 ਜਿਲਾ ਹਸਪਤਾਲਾਂ ਵਿਚ ਵੇਂਟਿਲੇਟਰ ਦੇ ਸੁਚਾਰੂ ਸੰਚਾਲਨ ਅਤੇ ਭੀੜ ਦੇ ਪ੍ਰਬੰਧਨ ਲਈ ਠੇਕੇ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ ਦੀਆਂ 32 ਆਸਾਮੀਆਂ ਨੂੰ ਭਰਨ ਨੂੰ ਪ੍ਰਵਾਨਗੀ ਦਿੱਤੀ ਹੈ।

 

ਜਾਣਕਾਰੀ ਮੁਤਾਬਕ ਇੰਨਾਂ ਆਸਾਮੀਆਂ ਵਿਚ ਇੰਟੇਸਿਵਿਸਟ ਦੀ ਇਕ ਆਸਾਮੀ, ਡਿਊਟੀ ਮੈਡੀਕਲ ਅਧਿਕਾਰੀ ਦੀ 5 ਆਸਾਮੀਆਂ, ਸਟਾਫ ਨਰਸ/ਨਰਸਿੰਗ ਸਿਸਟਰ ਦੀਆਂ 20 ਆਸਾਮੀਆਂ, ਓਟੀਏ/ਓਟੀ ਟੈਕਨੀਸ਼ਿਅਨ/ਅਨੇਸੀਥੀਸਿਆ ਟੈਕਨੀਸ਼ਿਅਨ ਦੀ 5 ਆਸਾਮੀਆਂ ਅਤੇ ਕਾਊਂਸਲਰ ਦੀ ਇਕ ਆਸਾਮੀ ਸ਼ਾਮਿਲ ਹੈ। ਇਸ ਨਾਲ ਇਕ ਸਾਲ ਲਈ 44,60,40,000 ਰੁਪਏ ਦਾ ਮਾਲੀ ਖਰਚ ਹੋਵੇਗਾ।

 

ਰਾਜ ਸਰਕਾਰ ਨੇ ਮਾਲੀ ਸਾਲ 2020-21 ਲਈ ਮੁੱਖ ਮੰਤਰੀ ਦੇ ਬਜਟ ਭਾਸ਼ਣ ਦੇ ਮੱਦੇਨਜ਼ਰ ਰਾਜ ਦੇ ਵੱਖ-ਵੱਖ ਜਿਲਿਆਂ ਲਈ 81 ਵੇਂਟਿਲੇਟਰ ਖਰੀਦਣ ਦੀ ਇਜਾਜਤ ਦਿੱਤੀ ਹੈ। ਜਿਲਾ ਨਾਗਰਿਕ ਹਸਪਤਾਲ, ਪੰਚਕੂਲਾ ਵਿਚ ਉਪਰੋਕਤ ਮੈਨਪਾਵਰ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ ਅਤੇ ਹੁਣ ਰਾਜ ਦੇ ਬਾਕੀ 21 ਜਿਲਿਆਂ ਵਿਚ ਵੀ ਇਸ ਨੂੰ ਦੋਹਰਾਉਣ ਦਾ ਫੈਸਲਾ ਕੀਤਾ ਹੈ।

 

ਇਸ ਤੋਂ ਇਲਾਵਾ, ਮਹਾਮਾਰੀ ਦੌਰਾਨ ਸਟਾਫ ਨਰਸ, ਫਰਮਾਸਿਸਟ ਅਤੇ ਲੈਬ ਟੈਕਨੀਸ਼ਿਅਨਾਂ ਦੀ ਲੋਂੜ ਨੂੰ ਪੂਰਾ ਕਰਨ ਲਈ, ਮੁੱਖ ਮੰਤਰੀ ਨੇ ਸਟਾਫ ਨਰਸ ਦੀਆਂ 1584 ਆਸਾਮੀਆਂ, ਫਰਮਾਸਿਸਟ ਦੀਆਂ 92 ਆਸਾਮੀਆਂ, ਲੈਬ ਟੈਕਨੀਸ਼ਿਅਨ ਦੀਆਂ 307 ਆਸਾਮੀਆਂ ਅਤੇ ਰੇਡਿਓਗ੍ਰਾਫਰ ਦੀਆਂ 197 ਆਸਾਮੀਆਂ ਨੂੰ ਭਰਨ ਲਈ ਵੀ ਪ੍ਰਵਾਨਗੀ ਦਿੱਤੀ ਹੈ।

 

ਦੱਸ ਦੇਈਏ ਕਿ ਉਪਰੋਕਤ ਸਾਰੀਆਂ ਆਸਾਮੀਆਂ ਮੁੱਖ ਸਕੱਤਰ ਦੀ ਆਊਟਸੋਰਸਿੰਗ ਨੀਤੀ ਦੇ ਭਾਗ-2 ਦੇ ਤਹਿਤ ਭਰੇ ਜਾਣਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana to fill up 32 vacancies in 21 district hospitals