ਹਰਿਆਣਾ ਸਕੂਲ ਸਿੱਖਿਆ ਬੋਰਡ (ਐਚਬੀਐਸਈ) ਨੇ 10ਵੀਂ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। 10ਵੀਂ ਵਿਚ 3,64,967 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਵਿਦਿਆਰਥੀ ਆਧਿਕਾਰਤ ਵੈਬਸਾਈਟ bseh.org.in ਉਤੇ ਆਪਣਾ ਨਤੀਜਾ ਦੇਖ ਸਕਦੇ ਹਨ। ਇਸ ਵਾਰ 10ਵੀਂ ਕਲਾਸ ਦਾ ਨਤੀਜਾ 57.39 ਫੀਸਦੀ ਰਿਹਾ। ਪਿਛਲੇ ਸਾਲ 10ਵੀਂ ਵਿਚੋਂ 51.11 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਇਸ ਤਰ੍ਹਾਂ ਇਸ ਵਾਰ ਦਾ ਨਤੀਜਾ ਪਿਛਲੇ ਸਾਲ ਨਾਲੋਂ ਵਧੀਆ ਰਿਹਾ।
ਪ੍ਰੀਖਿਆ ਵਿਚ 3,64,467 ਵਿਦਿਆਰਥੀ ਬੈਠੇ ਸਨ। ਐਲਾਨੇ ਗਏ ਨਤੀਜੇ ਮੁਤਾਬਕ ਇਸ ਵਾਰ ਚਾਰ ਵਿਦਿਆਰਥੀ ਮੋਹਰੀ ਰਹੇ। ਹਿੰਮਾਂਸ਼ੂ, ਈਸ਼ਾ, ਸੰਜੂ ਅਤੇ ਸ਼ਾਲਿਨੀ ਤਿੰਨੇ ਵਿਦਿਆਰਥੀਆਂ ਨੇ 500 ਵਿਚੋਂ 497 ਨੰਬਰ ਪ੍ਰਾਪਤ ਕਰਕੇ ਹਰਿਆਣਾ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿਚੋਂ ਮੋਹਰੀ ਰਹੇ। ਦੂਜੇ ਸਥਾਨ ਉਤੇ ਨਿਧੀ (ਹਿਸਾਰ), ਰਿਤਿਕਾ (ਫਤਿਹਾਬਾਦ), ਤਨੂੰ (ਪਾਨੀਪਤ) ਅਤੇ ਦਿਵਿਆ (ਸਿਰਸਾ) ਰਹੇ।
ਪ੍ਰੀਖਿਆ ਵਿਚ ਬੈਠਣ ਵਾਲੇ 3,64,467 ਵਿਦਿਆਰਥੀਆਂ ਵਿਚੋਂ 2,09,445 ਵਿਦਿਆਰਥੀ ਪਾਸ ਹੋਏ ਹਨ। ਸਰਕਾਰੀ ਸਕੂਲਾਂ ਦਾ ਨਤੀਜਾ 52.71 ਫੀ ਸਦੀ ਅਤੇ ਨਿੱਜੀ ਸਕੂਲਾਂ ਦਾ 62.33 ਫੀਸਦੀ ਨਤੀਜਾ ਰਿਹਾ।
ਪ੍ਰੀਖਿਆ ਵਿਚ ਲੜਕੀਆਂ ਨੇ ਫਿਰ ਤੋਂ ਲੜਕਿਆਂ ਨੂੰ ਪਿੱਛੇ ਛੱਡਿਆ ਹੈ। 62.17 ਫੀਸਦੀ ਲੜਕੀਆਂ ਹੋਏ ਹਨ ਅਤੇ 53.43 ਫੀਸਦੀ ਲੜਕੇ ਪਾਸ ਹੋਏ ਹਨ।