ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HBSE Result 2019: ਰਾਜਗੀਰ ਦੇ ਬੇਟੇ ਨੇ ਕੀਤਾ 12ਵੀਂ ’ਚ ਟਾਪ

ਹਰਿਆਣਾ ਸਕੂਲ ਸਿੱਖਿਆ ਬੋਰਡ ਦੁਆਰਾ ਮਾਰਚ 2019 ਚ ਕਰਵਾਈਆਂ ਗਈਆਂ ਸੀਨੀਅਰ ਸੈਕੰਡਰੀ ਦੀ ਪ੍ਰੀਖਿਆ ਦਾ ਨਤੀਜਾ ਬੁੱਧਵਾਰ ਨੂੰ ਐਲਾਨ ਕਰ ਦਿੱਤਾ ਗਿਆ। ਬੋਰਡ ਦੇ ਮੁੱਖ ਦਫ਼ਤਰ ਚ ਕੀਤੀ ਗਈ ਪ੍ਰੈੱਸ ਕਾਨਫਰੰਸ ਚ ਬੋਰਡ ਦੇ ਪ੍ਰਧਾਨ ਡਾ. ਜਗਬੀਰ ਸਿੰਘ ਤੇ ਸਕੱਤਰ ਰਾਜੀਵ ਪ੍ਰਸਾਦ ਨੇ ਦਸਿਆ ਕਿ ਪ੍ਰੀਖਿਆ ਚ 74.48 ਫੀਸਦ ਵਿਦਿਆਰਥੀ ਪਾਸ ਹੋਏ ਹਨ।

 

ਖਾਸ ਗੱਲ ਇਹ ਸਾਹਮਣੇ ਆਈ ਹੈ ਕਿ 12ਵੀਂ ਇਸ ਪ੍ਰੀਖਿਆ ਚ ਸਾਇੰਸ ਸਟ੍ਰੀਮ ਦੇ ਦੀਪਕ ਨੇ 500 ਚੋਂ 497 ਨੰਬਰ ਲੈ ਕੇ ਪੂਰੇ ਹਰਿਆਣਾ ਚ ਟਾਪ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬਵਾਨੀਖੇੜਾ ਦੇ ਸਰਕਾਰੀ ਸਕੂਲ ਤੋਂ ਪੜ੍ਹਾਈ ਕੀਤੀ ਤੇ ਪੂਰੇ ਸੂਬੇ ਚ ਪਹਿਲਾ ਸਥਾਨ ਹਾਸਲ ਕੀਤਾ। ਦੀਪਕ ਬੇਹਦ ਗ਼ਰੀਬ ਪਰਿਵਾਰ ਤੋਂ ਹਨ। ਉਨ੍ਹਾਂ ਦੇ ਪਿਤਾ ਰਾਜਮਿਸਤਰੀ (ਰਾਜਗੀਰ) ਹਨ।

 

ਦੀਪਕ ਨੇ ਅੰਗਰੇਜ਼ੀ ਵਿਸ਼ੇ ਚ 99 ਅੰਕ, ਫ਼ਿਜ਼ੀਕਸ ਚ 100 ਅੰਕ, ਕੈਮਿਸਟ੍ਰਰੀ ਚ 100 ਅੰਕ, ਸੰਸਕ੍ਰਿਤ ਚ 100 ਅੰਕ, ਗਣਿਤ ਚ 98 ਅੰਕ ਹਾਸਲ ਕੀਤੇ।

 

ਹਿੰਦੁਸਤਾਨ ਟਾਈਮਜ਼ ਨਾਲ ਫ਼ੋਨ ਤੇ ਗੱਲਬਾਤ ਕਰਦਿਆਂ ਦੀਪਕ ਦੀ ਭੈਣ ਨੇ ਦਸਿਆ ਕਿ ਦੀਪਕ ਨੇ ਖੁੱਦ ਹੀ ਪੜ੍ਹਾਈ ਤੇ ਜ਼ੋਰ ਦਿੱਤਾ। ਨਾਲ ਹੀ ਦੀਪਕ ਨੇ ਸੋਸ਼ਲ ਮੀਡੀਆ ਤੋਂ ਪੂਰੀ ਦੂਰੀ ਬਣਾ ਕੇ ਰੱਖੀ। ਇਸ ਤੋਂ ਇਲਾਵਾ ਦੀਪਕ ਆਪਣੇ ਕੋਲ ਮੋਬਾਈਲ ਵੀ ਨਹੀਂ ਰੱਖਦੇ।

 

ਦੱਸਣਯੋਗ ਹੈ ਕਿ ਦੀਪਕ ਦੀਆਂ 5 ਭੈਣਾਂ ਹਨ ਜਿਨ੍ਹਾਂ ਚੋਂ 4 ਵੱਡੀਆਂ ਹਨ ਤੇ 1 ਛੋਟੀ ਭੈਣ ਹੈ। ਦੀਪਕ ਦੀ ਮਾਂ ਸੁਆਣੀ ਹਨ ਜਦਕਿ ਪਿਤਾ ਰਾਜਮਿਸਤਰੀ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HBSE 12th Result 2019: deepak son of rajmistri topped the haryana board inter examination 2019 read his interview