ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਬੋਰਡ ਨੇ 12ਵੀਂ ਕਲਾਸ ਦਾ ਨਤੀਜਾ ਐਲਾਨਿਆ

ਹਰਿਆਣਾ ਬੋਰਡ ਨੇ 12ਵੀਂ ਕਲਾਸ ਦਾ ਨਤੀਜਾ ਐਲਾਨਿਆ

ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਨੇ 12ਵੀਂ ਕਲਾਸ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਹਰਿਆਣਾ ਬੋਰਡ ਸਕੂਲ ਸਿੱਖਿਆ 12ਵੀਂ ਦਾ ਨਤੀਜਾ ਹਰਿਆਣਾ ਬੋਰਡ ਦੀ ਆਪਣੀ ਵੈਬਸਾਈਟ www.bseh.org.in ਉਤੇ ਜਾਰੀ ਕੀਤਾ ਗਿਆ ਹੈ।

 

ਬੋਰਡ ਦੇ ਚੇਅਰਮੈਨ ਡਾ. ਜਗਬੀਰ ਸਿੰਘ ਨੇ ਬੋਰਡ ਦਫ਼ਤਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਨਤੀਜਾ ਜਾਰੀ ਕੀਤਾ। ਇਸ ਵਾਰ 12ਵੀਂ ਦਾ ਨਤੀਜਾ 74.48  ਫੀਸਦੀ ਰਿਹਾ ਅਤੇ 12ਵੀਂ ਵਿਚ ਪਲਵਲ ਦੇ ਸ਼ਿਵ ਕੁਮਾਰ ਅਤੇ ਫਰੀਦਾਬਾਦ ਦੀ ਸ਼ਿਵਾਨੀ ਨੇ ਮੋਹਰੀ ਰਹੇ। ਦੋਵਾਂ ਨੇ 500 ਵਿਚੋਂ 494 ਅੰਕ ਪ੍ਰਾਪਤ ਕੀਤੇ। ਉਥੇ, ਪਲਵਲ ਦੀ ਮਾਨਸੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

 

ਬੋਰਡ ਦੇ ਚੇਅਰਮੈਨ ਮੁਤਾਬਕ ਇਸ ਵਾਰ ਦਾ ਨਤੀਜਾ ਪਿਛਲੇ ਸਾਲ ਦੇ ਮੁਕਾਬਲੇ ਵਧੀਆ ਰਿਹਾ ਹੈ। ਹਰਿਆਣਾ ਬੋਰਡ ਨੇ ਸ਼ਹਿਰ ਦੇ ਕੁਝ ਸਕੂਲਾਂ ਵਿਚ ਨਤੀਜਾ ਦੇਣ ਦਾ ਪ੍ਰਬੰਧ ਕੀਤਾ ਹੈ।  ਜ਼ਿਕਰਯੋਗ ਹੈ ਕਿ ਕਰੀਬ 2 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਬਾਰਵੀਂ ਦੇ ਨਤੀਜੇ ਦੀ ਉਡੀਕ ਸੀ। 12ਵੀਂ ਦੀ ਪ੍ਰੀਖਿਆ 7 ਮਾਰਚ ਤੋਂ ਲੈ ਕੇ 5 ਅਪ੍ਰੈਲ ਤੱਕ ਆਯੋਜਿਤ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HBSE 12th result 2019 haryana board declared intermediate 12th result 2019 on bseh org in here is direct link