ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HSSC Clerk Exam dates 2019: ਜਾਣੋ ਕਦੋਂ ਹੋਵੇਗੀ ਪ੍ਰੀਖਿਆ, ਕਦੋਂ ਮਿਲੇਗਾ ਦਾਖ਼ਲਾ ਕਾਰਡ 

 

HSSC Clerk Exam Dates Admit card 2019: ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਐਚਐਸਐਸਸੀ ਕਲਰਕ ਭਰਤੀ ਦੀ ਲਿਖਤੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਐਚਐਸਐਸਸੀ ਕਲਰਕ ਪ੍ਰੀਖਿਆ 2019 ਦੇ ਸਬੰਧ ਵਿੱਚ ਕਮਿਸ਼ਨ ਨੇ ਪ੍ਰੀਖਿਆ ਦੀ ਮਿਤੀ ਅਤੇ ਦਾਖ਼ਲਾ ਕਾਰਡ ਦੀ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ।

 

ਨੋਟੀਫਿਕੇਸ਼ਨ ਅਨੁਸਾਰ ਐਚਐਸਐਸਸੀ ਕਲਰਕ ਭਰਤੀ ਪ੍ਰੀਖਿਆ 2019,  21 ਸਤੰਬਰ ਤੋਂ 23 ਸਤੰਬਰ 2019 ਤੱਕ ਲਈ ਜਾਵੇਗੀ। ਐਚਐਸਐਸਸੀ ਕਲਰਕ ਦੀ ਪ੍ਰੀਖਿਆ 21 ਸਤੰਬਰ ਨੂੰ ਇਕ ਸ਼ਿਫਟ ਵਿੱਚ ਅਤੇ 22 ਅਤੇ 23 ਸਤੰਬਰ ਨੂੰ ਦੋ ਸ਼ਿਫਟਾਂ ਵਿੱਚ ਹੋਵੇਗੀ। HSSC Clerk Admit card 2019 hssc.gov.in 'ਤੇ 14 ਸਤੰਬਰ ਨੂੰ ਜਾਰੀ ਕੀਤੇ ਜਾਣਗੇ। ਉਮੀਦਵਾਰ hssc.gov.in 'ਤੇ ਜਾ ਕੇ ਆਪਣਾ ਦਾਖ਼ਲਾ ਕਾਰਡ ਡਾਊਨਲੋਡ ਕਰ ਸਕਣਗੇ।

 

 

 

 


ਜਿਸ ਦਿਨ ਦੋ ਸ਼ਿਫਟਾਂ ਵਿੱਚ ਪ੍ਰੀਖਿਆ ਹੈ, ਉਸ ਦਿਨ ਸਵੇਰ ਦੀ ਸ਼ਿਫਟ ਲਈ ਪ੍ਰੀਖਿਆ ਸਵੇਰੇ 10.30 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ। ਸ਼ਾਮ ਦੀ ਸ਼ਿਫਟ ਪ੍ਰੀਖਿਆ ਸ਼ਾਮ 4.30 ਵਜੇ ਤੋਂ 6.00 ਵਜੇ ਤੱਕ ਹੋਵੇਗੀ। ਉਮੀਦਵਾਰਾਂ ਦਾ ਪ੍ਰੀਖਿਆ ਕੇਂਦਰ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਪਹੁੰਚਣਾ ਲਾਜ਼ਮੀ ਹੈ।

 

ਦੱਸਣਯੋਗ ਹੈ ਕਿ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ (HSSC) ਨੇ ਜੂਨ ਮਹੀਨੇ ਵਿੱਚ 4858 ਕਲਰਕਾਂ ਦੀ ਭਰਤੀ ਕੱਢੀ ਸੀ। 12ਵੀਂ ਪਾਸ ਇਸ ਲਈ ਅਪਲਾਈ ਕਰ ਸਕਦਾ ਸੀ। ਵੱਧ ਤੋਂ ਵੱਧ ਉਮਰ ਹੱਦ 42 ਸਾਲ ਨਿਰਧਾਰਤ ਕੀਤੀ ਗਈ ਸੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HSSC Clerk exam dates and Admit Card 2019 Date declared know Haryana Clerk Examination Dates and full schedule