ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HSSC Recruitment 2019 : 3864 ਪੀਜੀਟੀ ਅਸਾਮੀਆਂ ਲਈ ਕਰੋ ਅਪਲਾਈ

ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ (HSSC) ਨੇ ਪੋਸਟ ਗ੍ਰੈਜੂਏਟ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਤਹਿਤ ਕੁੱਲ 3864 ਅਸਾਮੀਆਂ ਉੱਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਚਾਹਵਾਨ ਅਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਅਰਜ਼ੀ ਦੇਣ ਦੀ ਆਖ਼ਰੀ ਤਾਰੀਖ 18 ਸਤੰਬਰ 2019 ਹੈ।

 

ਐਚਐਸਸੀਸੀ ਭਰਤੀ 2019 ਲਈ Online ਅਪਲਾਈ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰ ਐਚਐਸਐਸਸੀ ਭਰਤੀ 2019 ਜੀਵ ਵਿਗਿਆਨ, ਰਸਾਇਣ ਵਿਗਿਆਨ, ਕਾਮਰਸ ਅਤੇ ਆਰਟਸ ਵਰਗੇ ਵਿਸ਼ਿਆਂ ਲਈ ਅਧਿਆਪਕ ਅਸਾਮੀਆਂ ਲਈ ਵੱਖ-ਵੱਖ ਵਿਸ਼ਿਆਂ ਲਈ ਅਰਜ਼ੀ ਦੇ ਸਕਦੇ ਹਨ। ਅਰਜ਼ੀ ਨਾਲ ਸਬੰਧਤ ਖ਼ਾਲੀ ਅਸਾਮੀਆਂ, ਯੋਗਤਾਵਾਂ ਅਤੇ ਹੋਰ ਜਾਣਕਾਰੀ ਹੇਠਾਂ ਦਿੱਤੀ ਹੈ।

 

ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਪੜ੍ਹੋ ਪੂਰਾ ਨੋਟੀਫ਼ਿਕੇਸ਼ਨ

 

ਖਾਲੀ ਅਸਾਮੀਆਂ ਦੇ ਵੇਰਵੇ- 3864 ਪੀਜੇਟੀ ਪੋਸਟ

ਜੀਵ ਵਿਗਿਆਨ - 127 ਪੋਸਟ , ਕੈਮਿਸਟਰੀ - 131 ਪੋਸਟ

ਕਾਮਰਸ - 304 ਪੋਸਟ, ਸਿਵਲ ਸਾਇੰਸ - 1373 ਪੋਸਟ

ਅੰਗਰੇਜ਼ੀ - 530 ਪੋਸਟ, ਫਾਈਨ ਆਰਟ  - 35 ਪੋਸਟ

ਹਿੰਦੀ - 194 ਪੋਸਟ, ਇਤਿਹਾਸ- 329 ਪੋਸਟ

ਗਣਿਤ - 522 ਪੋਸਟ, ਸੰਗੀਤ - 35 ਪੋਸਟ

ਸਰੀਰਕ ਸਿੱਖਿਆ - 241 ਪੋਸਟ, ਉਰਦੂ - 06 ਪੋਸਟ.

ਕੰਪਿਊਟਰ ਸਾਇੰਸ - 37 ਪੋਸਟ,

ਪੇਅ ਸਕੇਲ ਪੇਅ ਮੈਟ੍ਰਿਕਸ ਲੈਵਲ -8 (47,600-1,51,100 ਰੁਪਏ)

 

ਉਮਰ ਦੀ ਹੱਦ: 18-42 ਸਾਲ

 

ਚੋਣ ਪ੍ਰਕਿਰਿਆ

- ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਅਧਾਰ ਉੱਤੇ ਕੀਤੀ ਜਾਵੇਗੀ।

 

ਮਹੱਤਵਪੂਰਣ ਤਾਰੀਖ

ਆਨਲਾਈਨ ਅਰਜ਼ੀ ਦੀ ਮਿਤੀ: 02 ਸਤੰਬਰ 2019

ਅਰਜ਼ੀ ਦੀ ਆਖ਼ਰੀ ਤਰੀਕ: 18 ਸਤੰਬਰ 2019

ਵਧੇਰੇ ਜਾਣਕਾਰੀ ਇਥੇ

ਵੈੱਬਸਾਈਟ: www.hssc.gov.in

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HSSC Recruitment 2019: Apply for 3864 PGT posts