ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HSSC Recruitment 2019:  ਨਿਕਲੀਆਂ 3026 ਆਸਾਮੀਆਂ, hssc.gov.in 'ਤੇ ਕਰੋ ਅਪਲਾਈ

 

HSSC recruitment 2019: ਹਰਿਆਣਾ ਕਰਮਚਾਰੀ ਸੇਵਾ ਕਮਿਸ਼ਨ (HSSC) ਨੇ ਵੱਖ-ਵੱਖ ਆਸਾਮੀਆਂ ਕੱਢੀਆਂ ਹਨ। ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰਕੇ 3026 ਇੰਸਟੈਕਟਰ ਅਤੇ ਹੋਰ ਆਸਾਮੀਆਂ ਲਈ ਅਰਜ਼ੀ ਮੰਗੀਆਂ ਹਨ। 
 

ਇਨ੍ਹਾਂ ਆਸਾਮੀਆਂ ਲਈ ਘੱਟੋ ਘੱਟ ਵਿਦਿਅਕ ਯੋਗਤਾ ਅਤੇ ਉਮਰ ਸੀਮਾ ਕੀ ਹੋਵੇਗੀ ਇਹ ਤੁਸੀਂ ਇਥੇ ਵੇਖ ਸਕਦੇ ਹੋ। ਉਮੀਦਵਾਰ ਆਪਣੀ ਇੱਛਾ ਤੇ ਯੋਗਤਾ ਅਨੁਸਾਰ  HSSC ਦੀ ਅਧਿਕਾਰਤ ਵੈੱਬਸਾਈਟ hssc.gov.in ਉੱਤੇ ਜਾ ਕੇ ਅਰਜ਼ੀ ਅਪਲਾਈ ਕਰ ਸਕਦਾ ਹੈ। ਇਨ੍ਹਾਂ ਆਸਾਮੀਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਸਰਕਾਰੀ ਨੌਕਰੀ ਕਰਨ ਵਾਲੇ ਉਮੀਦਵਾਰਾਂ ਲਈ ਇਹ ਚੰਗਾ ਮੌਕਾ ਹੈ।

 

ਮਹੱਤਰਪੂਰਨ ਮਿਤੀਆਂ
 

ਨੋਟਿਸ ਜਾਰੀ ਹੋਣ ਦੀ ਮਿਤੀ- 20 ਜੁਲਾਈ
ਅਰਜ਼ੀ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ: 5 ਅਗਸਤ
ਅਰਜ਼ੀ ਅਪਲਾਈ ਕਰਨ ਦੀ ਆਖ਼ਰੀ ਮਿਤੀ: 20 ਅਗੱਸਤ
ਅਰਜ਼ੀ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ: 24 ਅਗੱਸਤ 2019

 

ਉਮਰ ਸੀਮਾ:
 

ਘੱਟੋ ਘੱਟ 17 ਤੋਂ ਜ਼ਿਆਦਾ ਅਤੇ 42 ਸਾਲਾਂ ਤੋਂ ਘੱਟ ਉਮਰ ਵਾਲੇ ਉਮੀਦਵਾਰ ਅਰਜ਼ੀਆਂ ਦੇ  ਸਕਦੇ ਹਨ।  ਹਰਿਆਣਾ ਸਰਕਾਰ ਦੇ ਨਿਯਮਾਂ ਤਹਿਤ ਐਸਸੀ ਅਤੇ ਹੋਰ ਪਛੜੀ ਜਾਤੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ 5 ਸਾਲ ਦੀ ਛੋਟ ਪ੍ਰਾਪਤ ਹੋਵੇਗੀ। 
 

 

ਆਸਾਮੀਆਂ ਦੀ ਜਾਣਕਾਰੀ
 

ਇੰਸਟੈਕਟਰ 3026
ਲਾਇਬ੍ਰੇਰੀਅਨ  45
ਲੈਬ ਸਹਾਇਕ 4
ਸਟੋਰ ਕੀਪਰ 112

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hssc recruitment 2019 vacancy for 3026 post apply on hssc gov in