ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICAI CA Final Result Update: ਸੀਏ ਦਾ ਫਾਈਨਲ ਨਤੀਜਾ ਹੋਇਆ ਜਾਰੀ

ICAI CA Final Result Update: ਸੀਏ ਫਾਈਨਲ ਨਤੀਜਾ 2019 ਅੱਜ ਜਾਰੀ ਕਰ ਦਿੱਤਾ ਗਿਆ ਹੈ। ਵੀਰਵਾਰ ਦੀ ਸਵੇਰ ਆਈਸੀਏਆਈ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ICAI- Institute of Chartered Accountants Of India) ਦੁਆਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਇਹ ਨਤੀਜਾ ਵੀਰਵਾਰ ਨੂੰ ਹੀ ਜਾਰੀ ਕੀਤਾ ਜਾਵੇਗਾ।

 

ਆਈਸੀਏਆਈ ਕੌਂਸਲ ਦੇ ਮੈਂਬਰ ਧੀਰਜ ਖੰਡੇਲਵਾਲ ਨੇ ਜਾਣਕਾਰੀ ਦਿੱਤੀ ਸੀ ਕਿ ਸੀਏ ਦੀ ਅੰਤਮ ਪ੍ਰੀਖਿਆ ਦੇ ਨਤੀਜੇ ਵੀਰਵਾਰ ਸ਼ਾਮ ਤੱਕ ਜਾਰੀ ਕਰ ਦਿੱਤੇ ਜਾਣਗੇ।

 

ਦੱਸ ਦੇਈਏ ਕਿ ਜਿਨ੍ਹਾਂ ਉਮੀਦਵਾਰਾਂ ਨੇ ਆਈਸੀਏਆਈ ਸੀਏ ਫਾਈਨਲ ਨਵੰਬਰ 2019 ਦੀ ਪ੍ਰੀਖਿਆ ਚ ਹਿੱਸਾ ਲਿਆ ਸੀ, ਨਤੀਜਿਆਂ ਦੇ ਅਪਡੇਟਸ ਲਈ ਆਪਣੇ ਨਤੀਜਿਆਂ ਨੂੰ ਅਧਿਕਾਰਤ ਵੈਬਸਾਈਟ ਤੇ ਵੇਖ ਸਕਦੇ ਹਨ। ਆਈਸੀਏਆਈ ਸੀਏ ਫਾਈਨਲ ਨਤੀਜਾ 2019 ਸਿਰਫ ਬੋਰਡ ਦੀ ਅਧਿਕਾਰਤ ਵੈਬਸਾਈਟ 'ਤੇ ਜਾਰੀ ਕੀਤਾ ਜਾਵੇਗਾ।

 

ਉਮੀਦਵਾਰ ਅਧਿਕਾਰਤ ਵੈਬਸਾਈਟ 'ਤੇ ਖੁੱਦ ਨੂੰ ਰਜਿਸਟਰ ਕਰਕੇ ਆਪਣੀ ਈਮੇਲ 'ਤੇ ਆਪਣੇ ਆਈਸੀਏਆਈ CA ਨਤੀਜੇ 2019 ਪ੍ਰਾਪਤ ਕਰ ਸਕਦੇ ਹਨ। ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਨੇ ਟੈਕਸਟ ਮੈਸੇਜ ਰਾਹੀਂ ਆਈਸੀਏਆਈ ਸੀਏ ਫਾਈਨਲ ਨਤੀਜੇ 2019 ਪ੍ਰਾਪਤ ਕਰਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ।

 

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICAI CA Final Result Update: The final result of the CA declared