ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CICSE ਨੇ ਜਾਰੀ ਕੀਤੀ ICSE 10ਵੀਂ ਅਤੇ ISC 12ਵੀਂ ਕਲਾਸ ਦੀ ਡੇਟਸ਼ੀਟ

ICSE ISC datesheet 2020: ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (ਸੀਆਈਐਸਈਈ-CISCE) ਨੇ 10ਵੀਂ (ਆਈਸੀਐਸਈ) ਅਤੇ 12ਵੀਂ (ਆਈਐਸਸੀ) ਦੀਆਂ ਬਾਕੀ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਹੈ। ਆਈਸੀਐਸਸੀ ਦੀ 10ਵੀਂ ਦੀ ਪ੍ਰੀਖਿਆ 2 ਜੁਲਾਈ ਤੋਂ 12 ਜੁਲਾਈ ਅਤੇ ਆਈਐਸਸੀ ਦੀ 12ਵੀਂ ਦੀ ਪ੍ਰੀਖਿਆ 1 ਤੋਂ 14 ਜੁਲਾਈ ਤੱਕ ਹੋਵੇਗੀ। ਇਮਤਿਹਾਨ ਕੁੱਲ 14 ਵਿਸ਼ਿਆਂ ਦੇ ਲਏ ਜਾਣਗੇ।

 

ਬੋਰਡ ਨੇ ਡੇਟਸ਼ੀਟ ਜਾਰੀ ਕਰਨ ਦੇ ਨਾਲ ਇਹ ਵੀ ਕਿਹਾ ਹੈ ਕਿ ਸਾਰੇ ਵਿਦਿਆਰਥੀਆਂ ਆਪਣੇ ਨਾਲ ਸੈਨੇਟਾਈਜ਼ਰ ਅਤੇ ਮਾਸਕ ਲੈ ਕੇ ਆਉਣ। ਪ੍ਰੀਖਿਆ ਕੇਂਦਰਾਂ 'ਤੇ ਸਮਾਜਕ ਦੂਰੀ ਬਣਾਈ ਰੱਖੀ ਜਾਣੀ ਚਾਹੀਦੀ ਹੈ। ਪ੍ਰੀਖਿਆ ਕੇਂਦਰ ਵਿੱਚ ਦਾਖਲਾ ਆਸਾਨੀ ਨਾਲ ਹੋ ਸਕੇ, ਇਸ ਲਈ  ਵਿਦਿਆਰਥੀ ਤੈਅ ਸਮੇਂ ਤੋਂ ਪਹਿਲਾਂ ਆਉਣ। 

 

ਇਸ ਤੋਂ ਇਲਾਵਾ ਵਿਦਿਆਰਥੀ ਆਪਣੀਆਂ ਸਟੇਸ਼ਨਰੀ ਦੀਆਂ ਚੀਜ਼ਾਂ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਹੋਰ ਨਾਲ ਸਾਂਝਾ ਨਾ ਕਰਨਾ ਪਵੇ। ਪ੍ਰਸ਼ਨ ਪੱਤਰ ਸਵੇਰੇ 10.45 ਵਜੇ ਵੰਡੇ ਜਾਣਗੇ। ਵਿਦਿਆਰਥੀ ਸਵੇਰੇ 11 ਵਜੇ ਤੋਂ ਜਵਾਬ ਲਿਖਣਾ ਸ਼ੁਰੂ ਕਰਨਗੇ। ਪ੍ਰਸ਼ਨ ਪੱਤਰ ਪੜ੍ਹਣ ਲਈ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਪੇਪਰ ਖ਼ਤਮ ਹੋਣ ਤੋਂ ਬਾਅਦ ਵੀ, ਪ੍ਰੀਖਿਆ ਕੇਂਦਰ ਛੱਡਣ ਵੇਲੇ ਸਮਾਜਕ ਦੂਰੀਆਂ ਦੀ ਪਾਲਣਾ ਕਰੋ। ਘਰ ਛੱਡਣ ਤੋਂ ਪਹਿਲਾਂ ਆਪਣਾ ਦਾਖ਼ਲਾ ਕਾਰਡ ਲੈਣਾ ਨਾ ਭੁੱਲੋ।

 

 


 

ਇਨ੍ਹਾਂ ਵਿਸ਼ਿਆਂ ਦੀ ਹੋਵੇਗੀ ਪ੍ਰੀਖਿਆ


ਆਈਐਸਸੀ 2020 ਕੇ ਬਾਕੀ ਪੇਪਰ - ਬਾਇਓਲੋਜੀ ਪੇਪਰ 1, ਬਿਜ਼ਨਸ ਸਟੱਡੀਜ਼, ਜਿਓਗ੍ਰਾਫੀ, ਸੋਸ਼ਿਓਲੋਜੀ, ਸਾਈਕੋਲੋਜੀ, ਹੋਮ ਸਾਇੰਸ ਪੇਪਰ 1, ਇਲੈਕਿਟਵ ਇੰਗਲਿਸ਼ ਅਤੇ ਆਰਟ ਪੇਪਰ 5 ਕ੍ਰਾਫਟ
ਆਈਐਸਸੀਈ 2020 ਦੇ ਬਾਕੀ ਪੇਪਰ- ਭੂਗੋਲ ਐਚਸੀਜੀ ਪੇਪਰ 2, ਆਰਟ ਪੇਪਰ 4, ਗਰੁੱਪ ਹ 3 ਇਲੈਕਟਿਵ, ਹਿੰਦੀ, ਜੀਵ ਵਿਗਿਆਨ ਪੇਪਰ 3, ਅਰਥ ਸ਼ਾਸਤਰ ਗਰੁੱਪ ਇਲੈਕਟਿਵ

 

ਨਤੀਜੇ ਕਦੋਂ ਜਾਰੀ ਕੀਤੇ ਜਾਣਗੇ


ਬੋਰਡ ਨੇ ਕੁਝ ਦਿਨ ਪਹਿਲਾਂ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਬਾਕੀ ਪ੍ਰੀਖਿਆਵਾਂ ਦਾ ਨਤੀਜਾ ਖ਼ਤਮ ਹੋਣ ਦੇ 6 ਤੋਂ 8 ਹਫ਼ਤਿਆਂ ਦੇ ਅੰਦਰ ਅੰਦਰ ਐਲਾਨ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸਕੂਲ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 11ਵੀਂ ਜਮਾਤ ਵਿੱਚ ਆਰਜ਼ੀ ਦਾਖ਼ਲਾ ਦੇ ਸਕਦੇ ਹਨ।
.....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICSE ISC Datesheet 2020: CISCE pending Class 10 and 12 board exams from 1 July check icse isc exam dates date sheet