IGNOU Admission 2020: ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU) ਨੇ ਅਕਾਦਮਿਕ ਸੈਸ਼ਨ 2020 ਦੇ ਕੋਰਸਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਗਨੂ ਦੇ ਕਿਸੇ ਵੀ ਕੋਰਸ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰ 31 ਜੁਲਾਈ 2020 ਤੋਂ ਪਹਿਲਾਂ ਇਗਨੂ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਆਨਲਾਈਨ ਰਜਿਸਟਰ ਕਰਵਾ ਸਕਦੇ ਹਨ।
ਜਿਨ੍ਹਾਂ ਪ੍ਰੋਗਰਾਮਾਂ ਲਈ ਆਨਲਾਈਨ ਰਜਿਸਟ੍ਰੇਸ਼ਨਾਂ ਸ਼ੁਰੂ ਹੋਏ ਹਨ ਉਨ੍ਹਾਂ ਵਿੱਚ ਮਾਸਟਰ ਡਿਗਰੀ, ਬੈਚਲਰਜ਼ ਡਿਗਰੀ, ਪੀਜੀ ਡਿਪਲੋਮਾ, ਪੀਜੀ ਸਰਟੀਫਿਕੇਟ ਅਤੇ ਸਰਟੀਫਿਕੇਟ ਪ੍ਰੋਗਰਾਮਾਂ ਅਤੇ ਮੁਲਾਂਕਣ ਪੱਧਰੀ ਪ੍ਰੋਗਰਾਮ ਸ਼ਾਮਲ ਹਨ।
ਇੱਛੁਕ ਅਤੇ ਯੋਗ ਉਮੀਦਵਾਰ ਇਨ੍ਹਾਂ ਪ੍ਰੋਗਰਾਮਾਂ ਲਈ ਆਨਲਾਈਨ ਅਰਜ਼ੀ ਦੇਣ ਲਈ ignou.an.in ਉੱਤੇ ਜਾ ਕੇ 31 ਜੁਲਾਈ 2020 ਤੋਂ ਪਹਿਲਾਂ ਰਜਿਸਟਰ ਕਰ ਸਕਦੇ ਹਨ।
ਇਗਨੂ ਵਿੱਚ ਦਾਖ਼ਲੇ ਸਬੰਧੀ ਕਿਸੇ ਵੀ ਜਾਣਕਾਰੀ ਲਈ ਯੂਨੀਵਰਸਿਟੀ ਨੇ ਵਿਦਿਆਰਥੀ ਸੇਵਾ ਕੇਂਦਰ ਦਾ ਸੰਪਰਕ ਵੇਰਵਾ ਜਾਰੀ ਕੀਤਾ ਹੈ ਜਿਸ ਵਿੱਚ ਚਾਹਵਾਨ ਵਿਦਿਆਰਥੀ ਦਾਖ਼ਲੇ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਹਨ।
ਆਨਲਾਈਨ ਅਰਜ਼ੀ ਲਈ ਇੱਥੇ ਕਲਿੱਕ ਕਰੋ - ignouadmission.samarth.edu.in
ਵਿਦਿਆਰਥੀ ਸੇਵਾ ਕੇਂਦਰ:
ਇਗਨੂ ਸੰਪਰਕ ਸੂਤਰ - ਈਮੇਲ: ssc@ignou.ac.in
ਟੈਲੀਫੋਨ ਨੰ - 011-29572513, 29572514
ਵਿਦਿਆਰਥੀ ਰਜਿਸਟ੍ਰੇਸ਼ਨ ਵਿਭਾਗ:
ਈਮੇਲ: csrc@ignou.ac.in,
ਟੈਲੀਫੋਨ ਨੰ - 011-29571301, 29571528
.......