ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IGNOU ਨੇ ਵਿਦਿਆਰਥੀਆਂ ਨੂੰ ਕਿਹਾ, ਇਸ ਤਰ੍ਹਾਂ ਵੀ ਭੇਜ ਸਕਦੋ ਹੈ ਅਸਾਈਨਮੈਂਟ

ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਨੇ ਕੋਰੋਨਾ ਵਾਇਰਸ ਲੌਕਡਾਊਨ ਦੇ ਚੱਲਦਿਆਂ ਵਿਦਿਆਰਥੀਆਂ ਦੀ ਪੜ੍ਹਾਈ, ਅਸਾਈਨਮੈਂਟ ਸਬਮਿਸ਼ਨ ਅਤੇ ਕਾਉਂਸਲਿੰਗ ਸਾਰਾ ਕੁਝ ਆਨਲਾਈਨ ਕਰ ਦਿੱਤਾ ਹੈ। ਪਰ ਕੁਝ ਵਿਦਿਆਰਥੀਆਂ ਨੂੰ ਅਸਾਈਨਮੈਂਟ ਬਣਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਦਿਆਰਥੀਆਂ ਦੀ ਸਮੱਸਿਆ ਦਾ ਹੱਲ ਕਰਦਿਆਂ ਇਗਨੂ ਨੇ ਕਿਹਾ ਹੈ ਕਿ ਵਿਦਿਆਰਥੀ ਆਪਣੀ ਅਸਾਈਨਮੈਂਟ ਕਿਸੇ ਨੋਟਬੁੱਕ ਵਿੱਚ ਲਿਖ ਸਕਦੇ ਹਨ ਅਤੇ ਇਸ ਨੂੰ ਸਕੈਨ ਕਰਕੇ ਸਬੰਧਤ ਇਗਨੂ ਰੀਜ਼ਨਲ ਸੈਂਟਰ ਵਿੱਚ ਈਮੇਲ ਕਰ ਸਕਦੇ ਹੋ।
 

ਇਗਨੂ ਅੱਜ ਕੱਲ੍ਹ ਆਨਲਾਈਨ ਪਲੇਟਫਾਰਮ ਉੱਤੇ ਅਸਾਈਨਮੈਂਟ, ਟਰਮ ਐਂਡ ਐਗਜਾਮ ਡੇਟ, ਸਟੱਡੀ ਸਮੱਗਰੀ ਸਣੇ ਵਿਦਿਆਰਥੀਆਂ ਦੇ ਹਰ ਸਵਾਲ ਦਾ ਜਵਾਬ ਦੇ ਰਿਹਾ ਹੈ। ਸੰਸਥਾ ਆਨਲਾਈਨ ਕਲਾਸਾਂ ਵੀ ਕਰਵਾ ਰਹੀ ਹੈ।

 

 

ਬਹੁਤ ਸਾਰੇ ਵਿਦਿਆਰਥੀ ਸ਼ਿਕਾਇਤ ਕਰ ਰਹੇ ਸਨ ਕਿ ਉਹ ਤਾਲਾਬੰਦੀ ਕਾਰਨ ਪਲੇਨ ਪੇਪਰ ਲੈਣ ਵਿੱਚ ਅਸਮਰੱਥ ਹਨ। ਅਜਿਹੀ ਸਥਿਤੀ ਵਿੱਚ ਇਕ ਵਿਦਿਆਰਥੀ ਦੀ ਕਵਾਇਰੀ 'ਤੇ, ਇਗਨੂ ਨੇ ਜਵਾਬ ਦਿੱਤਾ ਹੈ ਕਿ ਨੋਟਬੁੱਕ 'ਤੇ ਆਪਣੇ ਅਸਾਈਨਮੈਂਟ ਬਣਾ ਕੇ ਉਸ ਨੂੰ ਸਕੈਨ ਕਰਕੇ ਈਮੇਲ ਰਾਹੀਂ ਭੇਜਿਆ ਜਾ ਸਕਦਾ ਹੈ। ਇਸ ਜਵਾਬ ਨੇ ਬਹੁਤ ਸਾਰੇ ਵਿਦਿਆਰਥੀਆਂ ਦੀ ਸਮੱਸਿਆ ਦਾ ਹੱਲ ਕੀਤਾ ਹੈ।
 

ਜ਼ਿਕਰਯੋਗ ਹੈ ਕਿ ਜੂਨ ਟਰਮ ਐਂਡ ਐਗਜਾਮ ਲਈ ਵਿਦਿਆਰਥੀਆਂ ਨੂੰ 30 ਅਪ੍ਰੈਲ ਤੱਕ ਆਪਣੇ ਅਸਾਈਨਮੈਂਟ ਜਮ੍ਹਾਂ ਕਰਨੇ ਹਨ। 

 

ਇਸ ਤੋਂ ਪਹਿਲਾਂ, ਓਪਨ ਯੂਨੀਵਰਸਿਟੀ ਨੇ ਵੀ ਅਸਾਈਨਮੈਂਟ ਜਮ੍ਹਾਂ ਕਰਨ ਦੀ ਤਰੀਕ ਨੂੰ ਇੱਕ ਮਹੀਨੇ ਵਧਾ ਦਿੱਤਾ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ignou Assignment rule: IGNOU said students Write Assignment In Notebook and Scan It