ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IGNOU Online Admission : ਦਾਖ਼ਲਾ ਫਾਰਮ ਦੀ ਮਿਤੀ 'ਚ ਮੁੜ ਵਾਧਾ, 31 ਜਨਵਰੀ ਤੱਕ ਕਰੋ ਅਪਲਾਈ

IGNOU Online Admission 2019: ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਨੇ ਸਾਰੇ ਮਾਸਟਰਜ਼, ਗ੍ਰੈਜੂਏਟ, ਡਿਪਲੋਮਾ ਅਤੇ ਸਰਟੀਫਿਕੇਟ ਪ੍ਰੋਗਰਾਮਾਂ ਦੇ ਆਨਲਾਈਨ ਨਵੇਂ ਦਾਖ਼ਲੇ ਲਈ ਆਖ਼ਰੀ ਤਰੀਕ 31 ਜਨਵਰੀ ਤੱਕ ਵਧਾ ਦਿੱਤੀ ਹੈ। ਇਹ ਜਾਣਕਾਰੀ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਹੈ।
 

ਵਧੇਰੇ ਜਾਣਕਾਰੀ ਲਈ ਵਿਦਿਆਰਥੀ ਇਗਨੋ ਦੀ ਅਧਿਕਾਰਤ ਵੈਬਸਾਈਟ http://onlineadmission.ignou.ac.in/admission/ ਵੀ ਵੇਖ ਸਕਦੇ ਹਨ। ਪਹਿਲਾਂ ਉਪਰੋਕਤ ਤੋਂ ਕਿਸੇ ਵੀ ਪਾਠਕ੍ਰਮ ਵਿੱਚ ਅੰਤਮ ਤਾਰੀਖ 20 ਜਨਵਰੀ 2020 ਤੈਅ ਕੀਤੀ ਗਈ ਸੀ।

 

ਸਟੂਡੈਂਟਸ ਐਮਐਸਸੀ, ਪੀਜੀਡੀਐਮਸੀਐਚ, ਪੀਜੀਡੀਐਮਐਮ, ਪੀਜੀਡੀਐਫਐਮ ਅਤੇ ਪੀਜੀਐਸਡੀਡੀਐਮ ਪ੍ਰੋਗਰਾਮ ਵਿੱਚ ਦਾਖ਼ਲਾ ਫਾਰਮ ਭਰ ਸਕਦੇ ਹਨ। ਇਨ੍ਹਾਂ ਕੋਰਸਾਂ ਲਈ ਕਾਮਨ ਪ੍ਰੋਸਪੈਕਟਸ ਹੈ। ਵਿਦਿਆਰਥੀਆਂ ਨੂੰ 400 ਰੁਪਏ ਅਰਜ਼ੀ ਫੀਸ ਬੈਂਕ ਡਰਾਫਟ ਰਾਹੀਂ ਭਰਨੀ ਹੋਵੇਗੀ।

 

IGNOU admissions January 2020: ਇਸ ਤਰ੍ਹਾਂ ਇਗਨੂ ਲਈ ਕਰੋ ਅਪਲਾਈ
 

 

ਇਗਨੂ ਦੀ ਅਧਿਕਾਰਤ ਵੈਬਸਾਈਟ 'ਤੇ ਜਾਓ।

 

ਹੋਮਪੇਜ 'ਤੇ ਜਨਵਰੀ ਸੈਸ਼ਨ ਲਈ ਆਨਨਲਾਈਨ ਐਡਮਿਸ਼ਨ ਓਪਨ ਲਿੰਕ 'ਤੇ ਕਲਿੱਕ ਕਰੋ।

 

ਇੱਕ ਨਵਾਂ ਪੇਜ ਖੁੱਲ੍ਹੇਗਾ। ਇਥੇ ਆਪਣਾ ਯੁਜਰਨੇਮ ਅਤੇ ਪਾਸਵਰਡ ਭਰ ਕੇ ਇੱਥੇ ਲੌਗਇਨ ਕਰੋ।

 

ਆਨਲਾਈਨ ਅਰਜ਼ੀ ਫਾਰਮ ਭਰੋ ਅਤੇ ਜਮ੍ਹਾਂ ਕਰੋ।

 

ਭਰੇ ਹੋਏ ਅਰਜ਼ੀ ਫਾਰਮ ਨੂੰ ਸੇਵ ਕਰੋ ਅਤੇ ਇਕ ਪ੍ਰਿੰਟ ਆਊਂਟ ਕਰੋ। ਇਹ ਭਵਿੱਖ ਵਿੱਚ ਤੁਹਾਡੇ ਲਈ ਕੰਮ ਆ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IGNOU Online Admission: IGNOU application date extended again now apply by 31 January