ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IGNOU Openmat result: ਇਗਨੂ ਨੇ ਐਲਾਨਿਆ ਓਪਨਮੈਟ ਨਤੀਜਾ

ਇੰਦਰਾ ਗਾਂਧੀ ਨੈਸ਼ਨਲ ਓਪਨ ਯੂਪੀਵਰਸਿਟੀ (ਇਗਨੂ) ਨੇ ਓਪਨਮੈਟ-ਐਕਸਐਲਵੀ ਪ੍ਰੀਖਿਆ 2019 ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਇਸ ਦਾਖਲਾ ਪ੍ਰੀਖਿਆ ਨੂੰ ਇਗਨੂ ਨੇ 10 ਮਾਰਚ ਵਿਚ ਕਰਵਾਇਆ ਸੀ। ਇਸ ਪ੍ਰੀਖਿਆ ਚ ਦੇਸ਼ ਭਰ ਦੇ 5879 ਵਿਦਿਆਰਥੀਆਂ ਨੇ ਹਿੱਸਾ ਲਿਆ।

 

61 ਪ੍ਰੀਖਿਆ ਕੇਂਦਰਾਂ ਤੇ ਇਸ ਪ੍ਰੀਖਿਆ ਨੂੰ ਕਰਵਾਇਆ ਗਿਆ ਸੀ। ਇਨ੍ਹਾਂ ਪ੍ਰੀਖਿਆ ਚ ਸਫਲ ਹੋਣ ਵਾਲੇ ਅਰਜ਼ੀਕਰਤਾਵਾਂ ਨੂੰ ਇਗਨੂ ਦੇ ਮੈਨੇਜਮੈਂਟ ਪ੍ਰੋਗਰਾਮ ਦੇ ਕੋਰਸਾਂ ਚ ਦਾਖਲਾ ਲੈਣ ਦਾ ਮੌਕਾ ਮਿਲੇਗਾ। ਜਿਨ੍ਹਾਂ ਅਰਜ਼ੀਕਰਤਾਵਾਂ ਨੇ ਇਹ ਪ੍ਰੀਖਿਆ ਪਾਸ ਕਰ ਲਈ ਹੈ ਉਹ ਦਫ਼ਤਰੀ ਵੈਬਸਾਈਟ ਤੋਂ ਐਮਬੀਏ ਦਾ ਪ੍ਰੋਸਪੈਕਟਸ ਡਾਊਨਲੋਡ ਕਰ ਸਕਦੇ ਹਨ।

 

ਦੱਸ ਦੇਈਏ ਕਿ ਇਗਨੂ ਓਪਨਮੈਟ 2019 ਸੈਸ਼ਨ ਦੀ ਸ਼ੁਰੂਆਤ ਜੁਲਾਈ ਚ ਹੋਣ ਜਾ ਰਹੀ ਹੈ। ਸਫਲ ਹੋਣ ਵਾਲੇ ਅਰਜ਼ੀਦਾਤਾਵਾਂ ਨੂੰ ਇਗਨੂ ਦੇ ਪੱਖ ਚ 1800 ਰੁਪਏ ਦਾ ਡ੍ਰਾਫ਼ਟ ਅਤੇ ਲਾਜ਼ਮੀ ਦਸਤਾਵੇਜ਼ਾਂ ਨਾਲ ਖੇਤਰੀ ਦਫ਼ਤਰਾਂ ਚ ਭੇਜਣਾ ਹੋਵੇਗਾ। ਇਸ ਨੂੰ ਭੇਜਣ ਦੀ ਆਖਰੀ ਮਿਤੀ 31 ਮਈ 2019 ਹੈ। ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਆਪਣਾ ਨਤੀਜਾ ਇਗਨੂ ਦੀ ਅਧਿਕਾਰਤ ਵੈਬਸਾਈਟ ignou.ac.in ਤੇ ਦੇਖ ਸਕਦੇ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IGNOU Openmat result: IGNOU released OpenMat result check ignou ac in