ਨੈਸ਼ਨਲ ਟੈਸਟਿੰਗ ਏਜੰਸੀ ਨੇ ਇਗਨੂੰ- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵਿੱਚ ਪੀਐੱਚਡੀ ਦੇ ਦਾਖ਼ਲੇ ਲਈ ਹੋਣ ਵਾਲੀ ਦਾਖ਼ਲਾ ਪ੍ਰੀਖਿਆ ਅਤੇ ਐਮਬੀਏ ਕੋਰਸ ਦੀ ਦਾਖ਼ਲਾ ਪ੍ਰੀਖਿਆ ਲਈ ਓਪਨਮੈਟ OPENMAT ਲਈ ਦਾਖ਼ਲਾ ਪ੍ਰੀਖਿਆ ਲਈ ਅਰਜ਼ੀ ਦੀ ਮਿਤੀ ਨੂੰ ਵਧਾ ਦਿੱਤਾ ਹੈ। ਇਹ ਫ਼ੈਸਲਾ ਕੋਰੋਨਾ ਵਾਇਰਸ ਦੀ ਲਾਗ ਅਤੇ ਲੌਕਡਾਊਨ ਹਾਲਤਾਂ ਕਾਰਨ ਲਿਆ ਗਿਆ ਹੈ।
ਪੀਐਚਡੀ ਕੋਰਸ ਅਤੇ OPENMAT ਲਈ ਬਿਨੈ ਕਰਨ ਦੀ ਆਖ਼ਰੀ ਤਰੀਕ ਪਹਿਲਾਂ 27 ਮਾਰਚ ਸੀ ਜੋ ਹੁਣ ਵਧਾ ਕੇ 30 ਅਪ੍ਰੈਲ (ਰਾਤ 12 ਵਜੇ) ਕੀਤੀ ਗਈ ਹੈ। ਉਹ ਉਮੀਦਵਾਰ ਜੋ ਹੁਣ ਤੱਕ ਫਾਰਮ ਨਹੀਂ ਭਰੇ ਹਨ ਉਹ ਹੁਣ ਇਹ ਭਰ ਸਕਦੇ ਹਨ।
ਪਹਿਲਾਂ ਇਹ ਦੋਵੇਂ ਪ੍ਰੀਖਿਆਵਾਂ 29 ਅਪ੍ਰੈਲ ਨੂੰ ਹੋਣੀਆਂ ਸਨ ਪਰ ਬਿਨੈ-ਪੱਤਰ ਦੀ ਤਰੀਕ ਵਧਣ ਕਾਰਨ ਪ੍ਰੀਖਿਆ ਦੀ ਤਰੀਕ ਹੋਰ ਵਧਾ ਦਿੱਤੀ ਜਾਵੇਗੀ। ਅਰਜ਼ੀ ਦੇਣ ਤੋਂ ਬਾਅਦ, ਜੇ ਕੋਈ ਬਿਨੈ-ਪੱਤਰ ਵਿੱਚ ਕੋਈ ਤਬਦੀਲੀ ਕਰਨਾ ਚਾਹੁੰਦਾ ਹੈ, ਤਾਂ ਉਹ 1 ਮਈ ਅਤੇ 2 ਮਈ ਨੂੰ ਕਰ ਸਕਦਾ ਹੈ।
ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਨੇ ਸੋਮਵਾਰ ਨੂੰ ਟਵੀਟ ਕੀਤਾ ਸੀ ਕਿ ਉਨ੍ਹਾਂ NTA ਨੂੰ ਇਗਨੂ ਪੀਐਚਡੀ ਅਤੇ ਪ੍ਰਬੰਧਨ ਪ੍ਰਵੇਸ਼ ਪ੍ਰੀਖਿਆ ਸਮੇਤ ਵੱਖ-ਵੱਖ ਪ੍ਰਵੇਸ਼ ਪ੍ਰੀਖਿਆਵਾਂ ਲਈ ਅਰਜ਼ੀ ਦੀ ਆਖਰੀ ਤਰੀਕ ਵਧਾਉਣ ਲਈ ਕਿਹਾ ਹੈ।
................