ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਗਨੂ ਸ਼ੁਰੂ ਕਰ ਰਿਹੈ ਕੰਪਿਊਟਰ ਐਪਲੀਕੇਸ਼ਨ 'ਚ ਪੀਜੀ ਡਿਪਲੋਮਾ, ਦਾਖ਼ਲਾ ਅਗਲੇ ਸਾਲ

ਪੀਜੀ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਦੀ ਸ਼ੁਰੂਆਤ ਜਨਵਰੀ 2020 ਤੋਂ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਸਕੂਲ ਆਫ਼ ਕੰਪਿਊਟਰ ਐਂਡ ਇਨਫਰਮੇਸ਼ਨ ਸਾਇੰਸਜ਼ ਵੱਲੋਂ ਕੀਤੀ ਜਾ ਰਹੀ ਹੈ। 

 

ਇਗਨੂ ਵੱਲੋਂ ਇਸ ਕੋਰਸ ਨੂੰ ਸ਼ੁਰੂ ਕਰਨ ਦਾ ਉਦੇਸ਼ ਇਹ ਹੈ ਕਿ ਸਾਫਟਵੇਅਰ ਉਦਯੋਗ ਵਿੱਚ ਵਿਦਿਆਰਥੀ ਇਸ ਨੂੰ ਕਰਨ ਤੋਂ ਬਾਅਦ ਇੱਕ ਕੁਆਲਟੀ ਕਰੀਅਰ ਬਣਾ ਸਕਦੇ ਹਨ। ਇਸ ਵਿੱਚ ਵਿਦਿਆਰਥੀਆਂ ਨੂੰ ਕੋਰਸ ਸਮੱਗਰੀ ਦੇ ਨਾਲ ਕੰਪਿਊਟਰ ਸਾਫਟਵੇਅਰ ਦੇ ਆਧੁਨਿਕ ਵਿਕਾਸ ਬਾਰੇ ਦੱਸਿਆ ਜਾਵੇਗਾ।

 

ਨਾਲ ਹੀ ਸਾਫਟਵੇਅਰ ਟੈਕਨਾਲੋਜੀ ਰਾਹੀਂ ਸੰਚਾਰ, ਨੈਟਵਰਕਿੰਗ, ਕਾਰੋਬਾਰ ਅਤੇ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸਿਲੇਬਸ ਰਾਹੀਂ ਵਿਦਿਆਰਥੀਆਂ ਨੂੰ ਸਿਖਾਇਆ ਜਾਵੇਗਾ। ਕੋਰਸ ਕੁੱਲ 12 ਕੋਰਸਾਂ ਦਾ ਹੋਵੇਗਾ। ਇਸ ਵਿੱਚ 36 ਕ੍ਰੈਡਿਟ  ਹੋਣਗੇ। 

 

ਇਸ ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤਿੰਨ ਸਾਲ ਦੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ, 10ਵੀਂ, 12ਵੀਂ ਅਤੇ ਗ੍ਰੈਜੂਏਟ ਕੋਲ ਗਣਿਤ ਵਿਸ਼ੇ ਹੋਣੇ ਚਾਹੀਦੇ ਹਨ। ਕੋਰਸ ਇੰਗਲਿਸ਼ ਮਾਧਿਅਮ ਵਿੱਚ ਹੋਵੇਗਾ ਜਿਸ ਦੀ ਮਿਆਦ ਇੱਕ ਸਾਲ ਤੋਂ ਚਾਰ ਸਾਲ ਦੀ ਹੋਵੇਗੀ


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ignou start pg diploma in Computer applications next year