ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IGNOU TEE June:ਇਗਨੂ 'ਚ ਅਸਾਈਨਮੈਂਟ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਾਰੀਖ ਵਧੀ

ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU) ਨੇ ਟਰਮ ਐਂਡ ਐਗਜਾਮ (TEE-June) ਦੇ ਅਸਾਇਨਮੈਂਟ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ ਵਧਾ ਦਿੱਤੀ ਹੈ। ਵਿਦਿਆਰਥੀ ਹੁਣ 31 ਮਈ ਤੱਕ ਅਸਾਇਨਮੈਂਟ ਜਮ੍ਹਾਂ ਕਰਵਾ ਸਕਦੇ ਹਨ। ਇਗਨੂ ਟੀਈਈ ਜੂਨ ਦੇ ਅਸਾਈਨਮੈਂਟ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ ਪਹਿਲਾਂ 30 ਅਪ੍ਰੈਲ ਸੀ। ਇਸ ਦੇ ਨਾਲ ਹੀ ਟੀਈਈ ਜੂਨ 2020 ਦੇ ਪ੍ਰੀਖਿਆ ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ 15 ਮਈ ਤੱਕ ਵਧਾ ਦਿੱਤੀ ਗਈ ਹੈ।

 

ਕੋਰਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਦੇਸ਼ ਵਿਆਪੀ ਲੌਕਡਾਊਨ ਦੇ ਮੱਦੇਨਜ਼ਰ ਇਗਨੂ ਦੇ ਪ੍ਰੀਖਿਆ ਮਿਤੀਆਂ ਵਿੱਚ ਇਹ ਬਦਲਾਅ ਕੀਤਾ ਹੈ। ਇਗਨੂ ਨੇ ਇਸ ਦੌਰਾਨ ਵਿਦਿਆਰਥੀਆਂ ਨੂੰ ਸਾਰੇ ਅਧਿਐਨ ਕੇਂਦਰਾਂ ਵਿੱਚ ਪੜ੍ਹਾਈ ਵਿੱਚ ਸਹਾਇਤਾ ਦੇਣ ਵਾਲੀਆਂ ਸਾਰੀਆਂ ਸਹੂਲਤਾਂ ਨੂੰ ਵੀ ਬੰਦ ਕਰ ਦਿੱਤਾ ਹੈ।
 

ਲੌਕਡਾਊਨ ਦੇ ਚੱਲਦਿਆਂ ਇਗਨੂ ਨੇ ਹੱਥ ਲਿਖਤ ਅਸਾਇਨਮੈਂਟ ਦੀਆਂ ਸਕੈਨ ਕਾਪੀਆਂ ਨੂੰ ਈਮੇਲ ਰਾਹੀਂ ਜਮ੍ਹਾਂ ਕਰਵਾਉਣ ਦੀ ਸਹੂਲਤ ਦਿੱਤੀ ਹੈ। ਇਗਨੂ ਦੇ ਬੁਲਾਰੇ ਰਾਜੇਸ਼ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਨੇ ਤਾਲਾਬੰਦੀ ਵਿੱਚ ਵਿਦਿਆਰਥੀਆਂ ਨੂੰ ਆਸਾਨੀ ਕਰਨ ਲਈ ਇਹ ਸਹੂਲਤਾਂ ਦਿੱਤੀਆਂ ਹਨ।
 

TEE form online ਜਮ੍ਹਾਂ ਕਰਵਾਉਣ ਲਈ ਵਿਦਿਆਰਥੀ ਇਗਨੂ ਦੀ ਵੈਬਸਾਈਟ www.ignou.ac.in 'ਤੇ ਜਾ ਸਕਦੇ ਹਨ।
.....

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IGNOU TEE June: last date for submission of assignment in IGNOU extended till 31st may and exam form till may 15