ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IIT ਦਿੱਲੀ ’ਚ 34 ਆਸਾਮੀਆਂ ਲਈ ਹੋ ਰਹੀ ਭਰਤੀ

IIT ਦਿੱਲੀ ’ਚ 34 ਆਸਾਮੀਆਂ ਲਈ ਹੋ ਰਹੀ ਭਰਤੀ

ਦਿੱਲੀ ਸਥਿਤ ਇੰਡੀਅਨ ਇੰਸਟੀਚਿਊਟ ਆੱਫ਼ ਟੈਕਨਾਲੋਜੀ (IIT) ’ਚ ਹੁਣ 34 ਆਸਾਮੀਆਂ ਲਈ ਭਰਤੀ ਹੋਣ ਜਾ ਰਹੀ ਹੈ। ਇਹ ਆਸਾਮੀਆਂ ਐਗਜ਼ੀਕਿਊਟਿਵ ਇੰਜੀਨੀਅਰ, ਜੂਨੀਅਰ ਟੈਕਨੀਕਲ ਸੁਪਰਇੰਟੈਂਡੈਂਟ, ਜੂਨੀਅਰ ਸੁਪਰਇੰਟੈਂਡੈਂਟ ਤੇ ਜੂਨੀਅਰ ਅਸਿਸਟੈਂਟ ਦੀਆਂ ਹਨ। ਇੱਛੁਕ ਉਮੀਦਵਾਰ ਆੱਨਲਾਈਨ ਅਰਜ਼ੀਆਂ ਦੇ ਸਕਦੇ ਹਨ; ਇਸ ਲਈ ਆਖ਼ਰੀ ਤਰੀਕ 5 ਅਗਸਤ, 2019 ਹੈ।

 

 

ਐਗਜ਼ੀਕਿਊਟਿਵ ਇੰਜੀਨੀਅਰ ਦੀ ਸਿਰਫ਼ ਇੱਕ ਆਸਾਮੀ ਹੈ; ਜਿਸ ਲਈ ਯੋਗਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਅਜਿਹੇ ਸੰਸਥਾਨ ਤੋਂ 55 ਫ਼ੀ ਸਦੀ ਅੰਕਾਂ ਨਾਲ ਇਲੈਕਟ੍ਰੀਕਲ ਇੰਜਨੀਅਰਿੰਗ ਵਿੱਚ ਮਾਸਟਰ ਜਾਂ ਇਸ ਦੇ ਬਰਾਬਰ ਦੀ ਡਿਗਰੀ ਹਾਸਲ ਹੋਵੇ।

 

 

ਇਸ ਲਈ ਗ੍ਰੇਡ ਪੇਅ 5,400 ਰੁਪਏ ਨਾਲ ਅਸਿਸਟੈਂਟ ਐਗਜ਼ੀਕਿਊਟਿਵ ਇੰਜੀਨੀਅਰ ਦੇ ਅਹੁਦੇ ਉੱਤੇ ਘੱਟੋ–ਘੱਟ ਪੰਜ ਸਾਲ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ ਜਾਂ ਘੱਟੋ–ਘੱਟ 55 ਫ਼ੀ ਸਦੀ ਅੰਕਾਂ ਨਾਲ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਬੈਚੁਲਰ ਜਾਂ ਉਸ ਦੇ ਬਰਾਬਰ ਦੀ ਡਿਗਰੀ ਹਾਸਲ ਹੋਵੇ।

 

 

ਇਸ ਲਈ ਤਨਖ਼ਾਹ ਸਕੇਲ 67,700 ਰੁਪਏ ਤੋਂ 2,08,700 ਰੁਪਏ ਹੈ। ਇਸ ਲਈ ਉਮਰ ਦੀ ਹੱਦ 50 ਵਰ੍ਹੇ ਹੈ। ਇੰਝ ਹੀ ਜੂਨੀਅਰ ਟੈਕਨੀਕਲ ਸੁਪਰਇੰਟੈਂਡੈਂਟ (ਹਿੰਦੀ ਸੈੱਲ) ਦੀ ਵੀ ਇੱਕ ਆਸਾਮੀ ਹੈ।

 

 

ਇੰਝ ਹੀ ਜੂਨੀਅਰ ਸੁਪਰਇੰਟੈਂਡੈਂਟ ਲਈ 4, ਜੂਨੀਅਰ ਅਸਿਸਟੈਂਟ ਲਈ 25 (10 ਅਣਰਾਖਵੀਂਆਂ) ਤੇ ਜੂਨੀਅਰ ਅਸਿਸਟੈਂਟ ਦੀਆਂ 3 ਆਸਾਮੀਆਂ ਹਨ।

 

 

[ ਇਨ੍ਹਾਂ ਸਭ ਆਸਾਮੀਆਂ ਲਈ ਹੋਰ ਜ਼ਰੂਰੀ ਸ਼ਰਤਾਂ ਪੜ੍ਵਨ ਵਾਸਤੇ ਇਸ ਸਤਰ ਉੱਤੇ ਕਲਿੱਕ ਕੀਤਾ ਜਾ ਸਕਦਾ ਹੈ ]

 

 

ਵਿਭਾਗ ਦੀ ਵੈੱਬਸਾਈਟ ਦਾ ਪਤਾ ਇਹ ਹੈ –   www.iitd.ac.in

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IIT Delhi is recruiting for 34 vacancies