ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਰੇਲਵੇ ਨੇ ਕੱਢੀਆਂ 3,553 ਅਪਰੈਂਟਿਸ ਆਸਾਮੀਆਂ

ਭਾਰਤੀ ਰੇਲਵੇ ਨੇ ਕੱਢੀਆਂ 3,553 ਅਪਰੈਂਟਿਸ ਆਸਾਮੀਆਂ

ਭਾਰਤੀ ਰੇਲਵੇ ’ਚ ਨੌਕਰੀ ਦੇ ਚਾਹਵਾਨਾਂ ਲਈ ਇੱਕ ਵਾਰ ਫਿਰ ਮੌਕਾ ਹੈ। ਪੱਛਮੀ ਰੇਲਵੇ ਨੇ 3,553 ਅਪਰੈਂਟਿਸ ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਆਸਾਮੀਆਂ ਲਈ ਕੱਲ੍ਹ 7 ਜਨਵਰੀ, 2020 ਤੋਂ ਅਰਜ਼ੀਆਂ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 6 ਫ਼ਰਵਰੀ, 2020 ਹੈ।

 

 

ਉਮੀਦਵਾਰ ਵੈਸਟਰਨ ਰੇਲਵੇ ਦੀ ਵੈੱਬਸਾਈਟ https://rrc-wr.com/ ਉੱਤੇ ਅਰਜ਼ੀਆਂ ਦੇ ਸਕਣਗੇ। ਉਮੀਦਵਾਰ ਦੀ ਉਮਰ 25 ਦਸੰਬਰ, 2019 ਨੂੰ ਘੱਟ ਤੋਂ ਘੱਟ 15 ਵਰ੍ਹੇ ਤੇ ਵੱਧ ਤੋਂ ਵੱਧ 24 ਵਰ੍ਹੇ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਉਮਰ ਵਿੱਚ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਪੰਜ ਸਾਲ, ਓਬੀਸੀ ਵਰਗ ਦੇ ਉਮੀਦਵਾਰਾਂ ਨੂੰ ਤਿੰਨ ਸਾਲ ਤੇ ਦਿਵਯਾਂਗਾਂ ਨੂੰ 10 ਸਾਲ ਦੀ ਛੋਟ ਦਿੱਤੀ ਜਾਵੇਗੀ।

 

 

ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾਨ ਤੋਂ 10ਵੀਂ ਜਾਂ ਉਸ ਦੇ ਬਰਾਬਰ ਦਾ ਕੋਈ ਇਮਤਿਹਾਨ ਪਾਸ ਕੀਤਾ ਹੋਵੇ। ਇਸ ਦੇ ਨਾਲ ਘੱਟੋ–ਘੱਟ 55 ਫ਼ੀ ਸਦੀ ਅੰਕਾਂ ਨਾਲ ਸਬੰਧਤ ਟ੍ਰੇਡ ਵਿੱਚ ITI ਸਰਟੀਫ਼ਿਕੇਟ ਹੋਣਾ ਚਾਹੀਦਾ ਹੈ।

 

 

ਅਰਜ਼ੀ ਫ਼ੀਸ 100 ਰੁਪਏ ਹੈ; ਇਸ ਦਾ ਭੁਗਤਾਨ ਆੱਨਲਾਈਨ ਕ੍ਰੈਡਿਟ ਕਾਰਡ, ਡੇਬਿਟ ਕਾਰਡ, ਐੱਸਬੀਆਈ UPI ਜਾਂ ਨੈੱਟ ਬੈਂਕਿੰਗ ਰਾਹੀਂ ਕੀਤਾ ਜਾ ਸਕਦਾ ਹੈ ਪਰ SC/ST/ਦਿਵਯਾਂਗ ਤੇ ਮਹਿਲਾ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ ਹੈ।

 

 

ਯੋਗ ਉਮੀਦਵਾਰਾਂ ਦੀ ਚੋਣ ਵਿਦਿਅਕ ਯੋਗਤਾ ‘ਚ ਪ੍ਰਾਪਤ ਅੰਕਾਂ ਦੇ ਆਧਾਰ ਉੱਤੇ ਹੀ ਕੀਤੀ ਜਾਵੇਗੀ।

 

 

ਪੱਛਮੀ ਰੇਲਵੇ ’ਚ 3,553 ਅਪਰੈਂਟਿਸ ਆਸਾਮੀਆਂ ਉੱਤੇ ਨੌਕਰੀ ਦਾ ਪੂਰਾ ਨੋਟੀਫ਼ਿਕੇਸ਼ਨ ਇੱਥੇ ਪੜ੍ਹੋ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Railway Announces 3553 Apprentice Vacancies