ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JAC 10th Result 2019: ਝਾਰਖੰਡ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ

JAC 10th results 2019: ਝਾਰਖੰਡ ਅਕੈਦਮਿਕ ਕਾਊਂਸਲ (ਜੇਏਸੀ) ਰਾਂਚੀ ਵਲੋਂ ਅੱਜ ਜੇਏਸੀ ਪ੍ਰੀਖਿਆ 2019 ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਇਸ ਵਾਰ ਲੜਕੇ, ਲੜਕੀਆਂ ਤੋਂ ਅੱਗੇ ਨਿਕਲ ਗਏ ਹਨ। ਲੜਕਿਆਂ ਨੇ 72.99 ਫੀਸਦ ਅਤੇ ਲੜਕੀਆਂ ਨੇ 68.67 ਫੀਸਦ ਪਾਸ ਹੋਏ ਹਨ। ਬੋਰਡ ਦੇ ਚੇਅਰਮੈਨ ਅਰਵਿੰਦ ਪ੍ਰਸਾਦ ਸਿੰਘ ਨੇ ਨਤੀਜੇ ਜਾਰੀ ਕੀਤੇ।

 

ਇਸ ਸਾਲ ਪ੍ਰੀਖਿਆ ਚ 441605 ਵਿਦਿਆਰਥੀਆਂ ਨੇ ਦਰਖਾਸਤ ਦਿੱਤੀ ਸੀ ਅਤੇ 438256 ਵਿਦਿਆਰਥੀ ਸ਼ਾਮਲ ਹੋਏ ਸਨ। ਇਨ੍ਹਾਂ ਚੋਂ ਹੁਣ ਕੁਲ 310158 ਵਿਦਿਆਾਰਥੀ ਪਾਸ ਹੋਏ ਹਨ। ਖਾਸ ਗੱਲ ਇਹ ਹੈ ਕਿ ਇਸ ਸਾਲ ਪਹਿਲੀ ਵਾਰ ਬੋਰਡ ਨੇ ਸਾਰੀਆਂ ਪ੍ਰੀਖਿਆ ਕੇਂਦਰਾਂ ਚ ਸੀਸੀਟੀਵੀ ਕੈਮਰੇ ਲਗਾਏ ਸਨ।

 

ਝਾਰਖੰਡ ਚ 10ਵੀਂ ਬੋਰਡ ਦੀ ਪ੍ਰੀਖਿਆ 20 ਫਰਵਰੀ ਤੋਂ 9 ਮਾਰਚ ਤਕ ਲਈਆਂ ਗਈਆਂ ਸਨ ਜਿਸ ਵਿਚ ਇਸ ਵਾਰ ਲਗਭਗ 4.5 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ ਜਦਕਿ ਸਾਲ 2018 ਚ ਕੁੱਲ 431,734 ਵਿਦਿਆਰਥੀ ਸ਼ਾਮਲ ਹੋਏ ਸਨ। ਇਹ ਨਤੀਜੇ ਝਾਰਖੰਡ ਬੋਰਡ ਦੀ ਵੈਬਸਾਈਟ www.jacresults.com ਅਤੇ jharresults.nic.in ਤੇ ਦੇਖੇ ਜਾ ਸਕਦੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JAC 10th result 2019: Jharkhand Board 10th results declared