ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JEE Main result 2019: ਪੰਜਾਬ ਦੇ ਉਜਵਲ ਨੇ ਪ੍ਰਾਪਤ ਕੀਤੇ 99.99 ਫੀਸਦ ਅੰਕ

JEE Main result 2019: ਪੰਜਾਬ ਦੇ ਉਜਵਲ ਮਹਿਤਾ ਨੇ ਆਈਆਈਟੀ ਜੇਈਈ ਮੇਨ ਪ੍ਰੀਖਿਆ 99.99 ਫੀਸਦ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਟਾਪ ਕੀਤਾ ਹੈ। ਉਜਵਲ ਜਲੰਧਰ ਦੇ ਵਸਨੀਕ ਹਨ ਤੇ ਉਨ੍ਹਾਂ ਨੇ ਪਟਿਆਲੇ ਦੀ ਨਿਜੀ ਸੰਸਥਾ ਤੋਂ 9ਵੀਂ ਜਮਾਤ ਤੋਂ ਕੋਚਿੰਗ ਲਈ ਹੈ

 

ਆਪਣੇ ਸਫਲਤਾ ਦੇ ਮੰਤਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਲਈ ਉਹ ਰੋਜ਼ਾਨਾ 8 ਘੰਟੇ ਪੜ੍ਹਦੇ ਸਨ

 

ਉਜਵਲ ਦਾ ਕਹਿਣਾ ਹੈ ਕਿ ਤਿਆਰੀ ਦੇ ਸਮੇਂ ਉਨ੍ਹਾਂ ਨੇ ਆਪਣਾ ਵਿਸ਼ਵਾਸ ਨਹੀਂ ਘਟਣ ਦਿੱਤਾ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਪੜ੍ਹਾਈ ਦੌਰਾਨ ਸਮਾਰਟਫੋਨ ਦੀ ਵਰਤੋਂ ਵੀ ਨਹੀਂ ਕੀਤੀ

 

ਉਜਵਲ ਨੇ 10ਵੀਂ ਕਲਾਸ 97.6% ਅੰਕ ਪ੍ਰਾਪਤ ਕੀਤੇ ਹਨ ਅੱਗੇ ਵਧਦਿਆਂ ਹੁਣ ਉਹ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਲੈਣਾ ਚਾਹੁੰਦੇ ਹਨ, ਉਨ੍ਹਾਂ ਦੇ ਪਿਤਾ ਇਕ ਪ੍ਰਾਈਵੇਟ ਕੰਪਨੀ ਵਿੱਤੀ ਪ੍ਰਬੰਧਕ ਹਨ ਤੇ ਮਾਂ ਸੀਮਾ ਇਕ ਘਰੇਲੂ ਔਰਤ ਹੈ।

 

ਉਹ ਪਿਛਲੇ ਤਿੰਨ ਸਾਲਾਂ ਤੋਂ ਹੋਸਟਲ ਰਹਿ ਰਹੇ ਹਨ ਹੁਣ ਉਜਵਲ ਜੇਈਈ ਐਡਵਾਂਸਡ ਦੀ ਤਿਆਰੀ ਕਰ ਰਹੇ ਹਨ ਜੋ ਅਪਰੈਲ ਵਿੱਚ ਹੋਵੇਗੀ। ਦੱਸ ਦੇਈਏ ਕਿ ਇਸ ਵਾਰ 41 ਉਮੀਦਵਾਰਾਂ ਨੇ ਸੂਬੇ ਦੇ ਜੇ... ਮੇਨ ਚ ਟਾਪ ਕੀਤਾਹੈ। ਜਦ ਕਿ 9 ਉਮੀਦਵਾਰਾਂ ਨੇ 100 ਫੀਸਦ ਪ੍ਰਾਪਤ ਕੀਤੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jee main result 2019: Punjab Ujjwal got 99 99 percentile