ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JEE Main Result 2019: ਨਤੀਜਾ ਐਲਾਨਿਆ, ਪਟਿਆਲਾ ਦੇ ਜੈਏਸ਼ ਸਿੰਗਲਾ ਨੇ ਬਾਜ਼ੀ ਮਾਰੀ

JEE Main Result 2019: ਨਤੀਜਾ ਐਲਾਨਿਆ, ਪਟਿਆਲਾ ਦੇ ਜੈਏਸ਼ ਸਿੰਗਲਾ ਬਾਜ਼ੀ ਮਾਰੀ

 

ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਜੇਈਈ ਮੇਨ 2019 ਦਾ ਨਤੀਜਾ ਅਤੇ ਰੈਕਿੰਗ ਦਾ ਐਲਾਨ ਸੋਮਵਾਰ ਦੇਰ ਸ਼ਾਮ ਕਰ ਦਿੱਤਾ। ਪ੍ਰੀਖਿਆ ਚ ਦਿੱਲੀ ਦੇ ਸ਼ੁਭਮ ਸ਼੍ਰੀਵਾਸਤਵ ਨੇ ਜੇਏਈ ਮੇਨ 2019 ਦੇ ਟਾਪਰ ਦਾ ਖਿ਼ਤਾਬ ਆਪਣੇ ਨਾਂ ਕਰ ਲਿਆ ਹੈ। ਇਸਦੀ ਉੱਤਰ ਕਾਪੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ। ਜੇਈਈ ਮੇਨ ਦਾ ਨਤੀਜਾ ਅਤੇ ਉਸ ਦੀ ਰੈਕਿੰਗ ਅਧਿਕਾਰਿਤ ਵੈਬਸਾਈਟ jeemain.nic.in ’ਤੇ ਦੇਖੀ ਜਾ ਸਕਦੀ ਹੈ।

 

ਐਨਟੀਏ ਨੇ ਪਹਿਲਾਂ ਕਿਹਾ ਸੀ ਕਿ ਨਤੀਜਾ 30 ਅਪ੍ਰੈਲ ਤਕ ਐਲਾਨ ਕੀਤਾ ਜਾਵੇਗਾ। ਇਸ ਵਾਰ ਲਗਭਗ ਢਾਈ ਤੋਂ ਤਿੰਨ ਲੱਖ ਵਿਦਿਆਰਥੀਆਂ ਨੂੰ ਜੇਈਏ ਐਡਵਾਂਸ ਲਈ ਕੁਆਲੀਫ਼ਾਈ ਕਰਾਉਣ ਦੀ ਤਿਆਰੀ ਹੈ। ਐਨਟੀਏ ਨੇ ਅਪ੍ਰੈਲ ਦੇ ਪਹਿਲੇ ਅਤੇ ਦੂਜੇ ਹਫ਼ਤੇ ਚ ਇਸ ਦੀ ਪ੍ਰੀਖਿਆ ਕਰਵਾਈ ਸੀ।

 

 


ਪੰਜਾਬ ਦੇ ਜੈਏਸ਼ ਸਿੰਗਲਾ ਇਸ ਸੂਚੀ ਚ ਚੌਥੇ ਨੰਬਰ ਤੇ ਆਏ ਹਨ ਜਦਕਿ ਦਿੱਲੀ ਦੇ ਸ਼ੁੱਭਮ ਸ਼੍ਰੀਵਾਸਤਵ ਪਹਿਲੇ ਨੰਬਰ ਤੇ ਹਨ। ਕਰਨਾਟਕ ਦੇ ਕੇਵਿਨ ਮਾਰਟਿਨ ਦੂਜੇ, ਮੱਧ ਪ੍ਰਦੇਸ਼ ਦੇ ਧਰੁੱਵ ਅਰੋੜਾ ਤੀਜੇ ਅਤੇ ਪੰਜਾਬ ਦੇ ਪਟਿਆਲਾ ਦੇ ਜੈਏਸ਼ ਸਿੰਗਲਾ ਚੌਥੇ ਨੰਬਰ ਤੇ ਆਏ ਹਨ। ਜੇਈਈ ਮੇਨ 2019 ਦੀ ਰੇਕਿੰਗ ਚ 24 ਵਿਦਿਆਰਥੀਆਂ ਨੇ 100 ਫੀਸਦ ਪਰਸੇਟਾਈਲ ਹਾਸਲ ਕੀਤਾ ਹੈ।

 

ਐਨਟੀਏ ਨੇ ਨੈਸ਼ਨਲ ਟਾਪਰ ਦੀ ਸੂਚੀ ਦੇ ਨਾਲ ਹੀ ਪਹਿਲੀ ਵਾਰ ਸਟੇਟ ਟਾਪਰ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਸ ਵਿਚ ਆਕਾਸ਼ ਸੋਲੰਕੀ ਹਿਮਾਚਲ ਪ੍ਰਦੇਸ਼, ਅਮਲਨ ਯਾਦਵ ਜੰਮੂ-ਕਸ਼ਮੀਰ, ਦ੍ਰਿਵਿਆ ਮਰਵਾਹ ਹਰਿਆਣਾ, ਸ਼ੁੱਭਮ ਸ਼੍ਰੀਵਾਸਤਵ ਦਿੱਲੀ, ਦਿਸ਼ਾਂਕ ਜਿੰਦਲ ਚੰਡੀਗੜ੍ਹ, ਜੈਏਸ਼ ਸਿੰਗਲਾ ਪੰਜਾਬ, ਪ੍ਰਤੀਕ ਟਿੰਬਰਵਾਲ ਉਤਰਾਖੰਡ, ਹਿਮਾਂਸ਼ੂ ਗੌਰਵ ਸਿੰਘ ਉੱਤਰ ਪ੍ਰਦੇਸ਼ ਦੇ ਟਾਪਰ ਬਣੇ ਹਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JEE Main Result 2019: Results Announced