ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਨਰ ਉਭਾਰਨ ਲਈ IIT ਰੂਪਨਗਰ ਤੇ IKGPTU ਚਲਾਉਣਗੇ ਸਾਂਝੇ ਕੋਰਸ: ਚੰਨੀ

ਪੰਜਾਬ ਸਰਕਾਰ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਵਿੱਚ ਆਈ.ਕੇ.ਜੀ.ਪੀ.ਟੀ.ਯੂ ਅਤੇ ਆਈ.ਆਈ.ਟੀ ਰੂਪਨਗਰ ਦੇ ਸਾਂਝੇ ਕੋਰਸ ਚਲਾਉਣ ਦਾ ਫੈਸਲਾ ਕੀਤਾ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਆਈ.ਆਈ.ਟੀ, ਰੂਪਨਗਰ ਵਿਖੇ ਹੋਈ ਮੀਟਿੰਗ ਦੌਰਾਨ ਇਸ ਸਬੰਧੀ ਸਿਧਾਂਤਕ ਤੌਰ ‘ਤੇ ਪ੍ਰਵਾਨਗੀ ਦਿੱਤੀ ਗਈ ਹੈ।

 

ਇਹ ਮੀਟਿੰਗ ਸ੍ਰੀ ਚਮਕੌਰ ਸਾਹਿਬ, ਰੂਪਨਗਰ ਵਿਖੇ ਸਥਾਪਿਤ ਕੀਤੇ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦੇ ਕੋਰਸਾਂ ਦੀ ਰੂਪ ਰੇਖਾ ਤਿਆਰ ਕਰਨ ਅਤੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਕੀਤੀ ਗਈ ਸੀ।

 

ਇਸ ਮੀਟਿੰਗ ਤੋਂ ਬਾਅਦ ਤਕਨੀਕੀ ਸਿੱਖਿਆ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਤੋਂ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਆਈ.ਕੇ.ਜੀ.ਪੀ.ਟੀ.ਯੂ ਅਤੇ ਆਈ.ਆਈ.ਟੀ, ਰੂਪਨਗਰ ਦੁਆਰਾ ਸਾਂਝੇ ਸਰਟੀਫਿਕੇਟ ਦਿੱਤੇ ਜਾਣਗੇ।

 

ਉਨਾਂ ਕਿਹਾ ਕਿ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਇੰਸਟੀਚਿਊਟ ਦੇ ਪਹਿਲੇ ਬੈਚ ਦਾ ਅਕਾਦਮਿਕ ਸੈਸ਼ਨ 2020-21 ਤੋਂ ਆਰਜ਼ੀ ਤੌਰ ’ਤੇ ਮਨਾਲੀ ਰੋਡ, ਰੋਪੜ ਵਿਖੇ ਸਥਿਤ ਆਈ.ਆਈ.ਟੀ ਰੋਪੜ ਦੇ ਪ੍ਰੋਵਿਜ਼ਨਲ ਕੈਂਪਸ ਵਿਖੇ ਸ਼ੁਰੂ ਕੀਤਾ ਜਾਵੇਗਾ ।

 

ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਪਹਿਲੇ ਅਕਾਦਮਿਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਦਾਖਲੇ ਦੇ ਸੰਬੰਧ ਵਿਚ ਇਹ ਫੈਸਲਾ ਲਿਆ ਗਿਆ ਹੈ, ਕਿ ਹਰ ਯੂਨਿਟ ਵਿਚ 30 ਵਿਦਿਆਰਥੀਆਂ ਨਾਲ 10 ਕੋਰਸਾਂ ਦੀ ਸ਼ੁਰੂਆਤ ਕੀਤੀ ਜਾਏ ਅਤੇ ਇਸ ਤਰਾਂ ਪਹਿਲੇ ਸਾਲ ਵਿਚ 300 ਵਿਦਿਆਰਥੀਆਂ ਦੇ ਦਾਖਲੇ ਕੀਤੇ ਜਾਣਗੇ।

 

ਮੰਤਰੀ ਨੇ ਅੱਗੇ ਕਿਹਾ ਕਿ ਆਈ.ਆਈ.ਟੀ, ਰੂਪਨਗਰ ਹੁਨਰ ਵਿਕਾਸ ਯੂਨੀਵਰਸਿਟੀ ਸ੍ਰੀ ਚਮਕੌਰ ਸਾਹਿਬ ਸਥਾਪਤ ਕਰਨ ਲਈ ਵੀ ਮਾਰਗਦਰਸ਼ਕ ਦੇ ਵਜੋਂ ਕੰਮ ਕਰੇਗਾ। ਉਨਾਂ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਆਈ.ਆਈ.ਟੀ ਰੂਪਨਗਰ ਸਕਿੱਲ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ, ਲੈਬਾਂ, ਮਨੁੱਖੀ ਸਰੋਤ, ਅਕਾਦਮਿਕ ਅਤੇ ਸਿਲੇਬਸ ਲਈ ਮਸੌਦਾ ਅਤੇ ਦਿਸ਼ਾ ਨਿਰਦੇਸ਼ ਪ੍ਰਦਾਨ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Joint course to run IIT Rupnagar and IKGPTU for skill development: Channi