ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LIC ਨੇ ਕੱਢੀਆਂ ਕਈ ਆਸਾਮੀਆਂ, ਤਨਖ਼ਾਹ 60,000 ਰੁਪਏ ਮਹੀਨਾ

LIC ਨੇ ਕੱਢੀਆਂ ਕਈ ਆਸਾਮੀਆਂ, ਤਨਖ਼ਾਹ 60,000 ਰੁਪਏ ਮਹੀਨਾ

ਜੀਵਨ ਬੀਮਾ ਨਿਗਮ (LIC) ਨੇ ਸਹਾਇਕ ਪ੍ਰਬੰਧਕ (ਕਾਨੂੰਨੀ) ਦੀਆਂ 35 ਆਸਾਮੀਆਂ ਕੱਢੀਆਂ ਹਨ। ਇਨ੍ਹਾਂ ਆਸਾਮੀਆਂ ਲਈ ਅਰਜ਼ੀ ਦੇਣ ਦੇ ਚਾਹਵਾਨ ਉਮੀਦਵਾਰ ਵੈੱਬਸਾਈਟ www.lichousing.com ਉੱਤੇ ਜਾ ਕੇ ਆਪਣੀ ਅਰਜ਼ੀ ਭਰ ਸਕਦੇ ਹਨ।

 

 

ਇਹ ਸਾਰੀਆਂ ਆਸਾਮੀਆਂ ਦਿੱਲੀ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ ਵਰਗੇ ਵੱਖੋ–ਵੱਖਰੇ ਖੇਤਰਾਂ ਲਈ ਹਨ।

 

 

ਸਹਾਇਕ ਪ੍ਰਬੰਧਕ ਦੀ ਆਸਾਮੀ ਲਈ ਘੱਟੋ–ਘੱਟ ਉਮਰ 23 ਵਰ੍ਹੇ ਤੇ ਵੱਧ ਤੋਂ 30 ਵਰ੍ਹੇ ਤੈਅ ਕੀਤੀ ਗਈ ਹੈ। ਆੱਨਲਾਈਨ ਰਜਿਸਟ੍ਰੇਸ਼ਨ ਦੀ ਅੱਜ 16 ਦਸੰਬਰ, 2019 ਆਖ਼ਰੀ ਤਰੀਕ ਹੈ। ਅਰਜ਼ੀਆਂ ਬੀਤੀ 2 ਦਸੰਬਰ ਤੋਂ ਭਰੀਆਂ ਜਾ ਰਹੀਆਂ ਹਨ।

 

 

ਇੱਥੇ ਵਰਨਣਯੋਗ ਹੈ ਕਿ LICHFL ਸਹਾਇਕ ਪ੍ਰਬੰਧਕ ਦੀ ਆਸਾਮੀ ਲਈ ਅਰਜ਼ੀ ਫ਼ੀਸ 500 ਰੁਪਏ ਹੈ। ਫ਼ਾਰਮ ਭਰਨ ਲਈ ਉਮੀਦਵਾਰ ਨੂੰ 18% GST ਵੱਖਰਾ ਦੇਣਾ ਹੋਵੇਗਾ। ਇਹ ਅਦਾਇਗੀ ਤੁਸੀਂ ਡੇਬਿਟ ਕਾਰਡ, ਕ੍ਰੈਡਿਟ ਕਾਰਡ, ਇੰਟਰਨੈੱਟ ਬੈਂਕਿੰਗ ਜਾਂ ਮੋਬਾਇਲ ਵਾਲੇਟ ਰਾਹੀਂ ਕਰ ਸਕਦੇ ਹੋ।

 

 

ਅਰਜ਼ੀ ਦੇਣ ਲਈ ਉਮੀਦਵਾਰ ਕੋਲ ਭਾਰਤ ਸਰਕਾਰ ਵੱਲੋਂ ਕਿਸੇ ਵੀ ਮਾਨਤਾ–ਪ੍ਰਾਪਤ ਯੂਨੀਵਰਸਿਟੀ ਜਾਂ ਡਿਗਰੀ ਲਾੱਅ ਸੰਸਥਾ ਤੋਂ 55% ਅੰਕਾਂ ਨਾਲ  ਬੈਚੁਲਰ ਡਿਗਰੀ ਇਨ ਲਾੱਅ (LLB) ਹੋਣੀ ਜ਼ਰੂਰੀ ਹੈ।

 

 

ਬਿਨੈਕਾਰਾਂ ਦੀ ਚੋਣ ਆੱਨਲਾਈਨ ਪ੍ਰੀਖਿਆ ਤੇ ਇੰਟਰਵਿਊ ਉੱਤੇ ਆਧਾਰਤ ਹੋਵੇਗੀ। ਸਹਾਇਕ ਪ੍ਰਬੰਧਕ (ਕਾਨੂੰਨੀ) ਦੀਆਂ ਇਨ੍ਹਾਂ 35 ਆਸਾਮੀਆਂ ਲਈ ਤਨਖ਼ਾਹ 32,815 ਰੁਪਏ ਤੋਂ 61,670 ਰੁਪਏ ਦੇ ਵਿਚਕਾਰ ਹੋਵੇਗੀ।

 

 

ਆੱਨਲਾਈਨ ਰਜਿਸਟ੍ਰੇਸ਼ਨ ਲਈ ਅਰਜ਼ੀ ਵਾਸਤੇ ਇਸੇ ਸਤਰ ਉੱਤੇ ਕਲਿੱਕ ਕਰੋ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LIC announces many vacancies Salary Rs 60 thousand per month