ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LIC assistant notification 2019: ਐਲਆਈਸੀ 'ਚ 8000 ਤੋਂ ਵੱਧ ਅਸਾਮੀਆਂ ਲਈ ਭਰਤੀ, ਪੜ੍ਹੋ ਵੇਰਵੇ 

LIC assistant notification 2019 : ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਨੇ 8000 ਤੋਂ ਵੱਧ ਅਸਾਮੀਆਂ ਲਈ ਭਰਤੀ ਸ਼ੁਰੂ ਕਰ ਦਿੱਤੀ ਹੈ। ਰੁਜ਼ਗਾਰ ਦੀ ਭਾਲ ਕਰਨ ਵਾਲੇ ਯੋਗ ਨੌਜਵਾਨਾਂ ਲਈ ਇਹ ਸੁਨਹਿਰੀ ਮੌਕਾ ਹੋ ਸਕਦਾ ਹੈ। 

 

ਖ਼ਬਰਾਂ ਅਨੁਸਾਰ, ਐਲਆਈਸੀ ਵਿੱਚ 8500 ਸਹਾਇਕ ਪੋਸਟਾਂ ਦੀ ਭਰਤੀ ਕੱਢੀ ਗਈ ਹੈ। ਇਸ ਭਰਤੀ ਤਹਿਤ ਸਹਾਇਕ (Assistant) ਨੂੰ ਕਈ ਤਰ੍ਹਾਂ ਦੇ ਕੰਮ ਕਰਨੇ ਪੈਣਗੇ ਜਿਵੇਂ ਕਿ ਕਲੈਰੀਕਲ ਸਟਾਫ਼, ਸਿੰਗਲ ਵਿੰਡੋ ਆਪਰੇਟਰ, ਕੈਸ਼ੀਅਰ, ਗਾਹਕ ਸੇਵਾ ਕਾਰਜਕਾਰੀ ਆਦਿ। ਚੁਣੇ ਉਮੀਦਵਾਰਾਂ ਨੂੰ ਭਾਰਤ ਵਿੱਚ ਕਿਤੇ ਵੀ ਤਾਇਨਾਤ ਕੀਤੇ ਜਾ ਸਕਦੇ ਹਨ।

 

ਐਲਆਈਸੀ ਦੇ ਨੋਟੀਫਿਕੇਸ਼ਨ ਦੇ ਅਨੁਸਾਰ, ਐਲਆਈਸੀ ਸਹਾਇਕ ਭਰਤੀ 2019 ਦੇ ਅਧੀਨ ਅਸਾਮੀਆਂ ਨੂੰ ਭਰਨ ਲਈ, ਐਲਆਈਸੀ ਕੇਂਦਰੀ, ਪੂਰਬੀ, ਪੂਰਬੀ ਕੇਂਦਰੀ, ਉੱਤਰੀ, ਉੱਤਰੀ ਕੇਂਦਰੀ, ਦੱਖਣੀ, ਦੱਖਣੀ ਕੇਂਦਰੀ ਅਤੇ ਪੱਛਮੀ ਜ਼ੋਨ ਦੇ ਵੱਖ-ਵੱਖ ਵਿਭਾਗਾਂ ਲਈ ਦਫ਼ਤਰੀ ਭਰਤੀ ਪ੍ਰੋਗਰਾਮ ਆਯੋਜਿਤ ਕਰੇਗੀ।

 

 

ਬੈਂਕ ਪੀਓ ਵਾਂਗ ਹੋਵੇਗੀ ਪ੍ਰੀਖਿਆ -


ਜਾਣਕਾਰੀ ਅਨੁਸਾਰ ਐਲਆਈਸੀ ਸਹਾਇਕ ਭਰਤੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਬੈਂਕ ਕਲਰਕ ਅਤੇ ਪੀਓ ਪ੍ਰੀਖਿਆ ਵਾਂਗ ਹੀ ਹੋਵੇਗਾ। ਉਮੀਦਵਾਰਾਂ ਦੀ ਸਹੂਲਤ ਲਈ, ਐਲਆਈਸੀ ਸਹਾਇਕ ਭਰਤੀ ਲਈ ਅਰਜ਼ੀ ਦੇਣ ਲਈ ਡਾਇਰੈਕਟ ਲਿੰਕ ਇਥੇ ਦਿੱਤਾ ਜਾ ਰਿਹਾ ਹੈ। ਬਿਨੈ-ਪੱਤਰਾਂ ਅਤੇ ਬਿਨੈ-ਪੱਤਰ ਦੀਆਂ ਫੀਸਾਂ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਤੁਸੀਂ ਐਲਆਈਸੀ ਭਰਤੀ ਨੋਟੀਫਿਕੇਸ਼ਨ ਦੀ ਜਾਂਚ ਕਰ ਸਕਦੇ ਹੋ।

 

RECRUITMENT OF ASSISTANT IN LIC 

 

Recruitment of Assistants 2019
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LIC Assistant Recruitment 2019: candidates can apply for than 8000 assistant posts in LIC read the details here