ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿੱਜੀ ਮੈਡੀਕਲ ਕਾਲਜਾਂ ਤੋਂ MBBS ਕਰਨ ਵਾਲੇ ਵਿਦਿਆਰਥੀਆਂ ਲਈ ਚੰਗੀ ਖ਼ਬਰ

ਨਿੱਜੀ ਮੈਡੀਕਲ ਕਾਲਜਾਂ ਤੋਂ MBBS ਕਰਨ ਵਾਲੇ ਵਿਦਿਆਰਥੀਆਂ ਲਈ ਚੰਗੀ ਖ਼ਬਰ

ਨਿੱਜੀ ਮੈਡੀਕਲ ਕਾਲਜ ਤੋਂ ਐਮਬੀਬੀਐਸ ਕਰਨ ਵਾਲੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਉਨ੍ਹਾਂ ਨੂੰ ਵੀ ਹੁਣ ਇੰਟਰਸ਼ਿਪ ਦੌਰਾਨ ਸਰਕਾਰੀ ਕਾਲਜਾਂ ਦੀ ਤਰ੍ਹਾਂ ਪੈਸੇ ਮਿਲਣਗੇ। ਮੈਡੀਕਲ ਕੌਂਸਲ ਆਫ ਇੰਡੀਆ ਦਾ ਕੰਮਕਾਜ ਦੇਖ ਰਹੇ ਬੋਰਡ ਆਫ ਗਵਰਨਰਸ ਨੇ ਇਸ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਲੈ ਕੇ ਰਸਮੀ ਤੌਰ ਉਤੇ ਕਾਰਵਾਈ ਛੇਤੀ ਪੂਰੀ ਕਰ ਲਈ ਜਾਵੇਗੀ।

 

ਬੋਰਡ ਆਫ ਗਵਰਨਰ ਦੇ ਚੇਅਰਮੈਨ ਡਾ. ਵੀ ਕੇ ਪਾਲ ਨੇ ਹਿੰਦੁਸਤਾਨ ਨਾਲ ਗੱਲਬਾਤ ਵਿਚ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਤੋਂ ਐਮਬੀਬੀਐਸ ਕਰਨ ਵਾਲੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦੌਰਾਨ ਪੈਸਾ ਮਿਲਦਾ ਹੈ।  ਪ੍ਰੰਤੂ, ਨਿੱਜੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਲਈ ਕੋਈ ਭੁਗਤਾਨ ਨਹੀਂ ਹੁੰਦਾ।

 

ਨਿੱਜੀ ਕਾਲਜ ਦੇ ਵਿਦਿਆਰਥੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਉਨ੍ਹਾਂ ਨੂੰ ਵੀ ਇਟਰਨਸ਼ਿਪ ਦੌਰਾਨ ਭੁਗਤਾਨ ਕੀਤਾ ਜਾਵੇ। ਬੋਰਡ ਆਫ ਗਵਰਨਰ ਨੂੰ ਇਹ ਮੰਗ ਸਹੀ ਲਗੀ। ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਕਿਸੇ ਨਿੱਜੀ ਮੈਡੀਕਲ ਕਾਲਜ ਦਾ ਵਿਦਿਆਰਥੀ ਉਸੇ ਕਾਲਜ ਦੇ ਹਸਪਤਾਲ ਵਿਚ ਇਟਰਨਸ਼ਿਪ ਕਰਦਾ ਹੈ, ਤਾਂ ਹਸਪਤਾਲ ਨੂੰ ਉਸ ਵਿਦਿਆਰਥੀ ਨੂੰ ਭੁਗਤਾਨ ਕਰਨਾ ਹੋਵੇਗਾ। ਜੇਕਰ ਵਿਦਿਆਰਥੀ ਕਿਸੇ ਦੂਜੇ ਹਸਪਤਾਲ ਤੋਂ ਇਟਰਨਸ਼ਿਪ ਕਰੇਗਾ, ਤਾਂ ਉਸ ਨੂੰ ਭੁਗਤਾਨ ਨਹੀਂ ਕੀਤਾ ਜਾਵੇਗਾ।

 

ਸਰਕਾਰੀ ਮੈਡੀਕਲ ਕਾਲਜ ਤੋਂ ਐਮਬੀਬੀਐਸ ਕਰਨ ਵਾਲੇ ਵਿਦਿਆਰਥੀਆਂ ਨੂੰ ਆਖਰੀ ਸਾਲ ਦੀ ਪੜ੍ਹਾਈ ਦੇ ਬਾਅਦ ਹੋਣ ਵਾਲੇ ਜ਼ਰੂਰੀ ਇਟਨਰਸ਼ਿਪ ਲਈ ਅਲੱਗ–ਅਲੱਗ ਸੂਬਿਆਂ ਵਿਚ ਛੇ ਹਜ਼ਾਰ ਰੁਪਏ ਮਹੀਨੇ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਦਾ ਭੁਗਤਾਨ ਕੀਤਾ ਜਾਂਦਾ ਹੈ। ਉਥੇ, ਨਿੱਜੀ ਮੈਡੀਕਲ ਕਾਲਜ ਬਿਨਾਂ ਕਿਸੇ ਭੁਗਤਾਨ ਦੇ ਆਪਣੇ ਵਿਦਿਆਰਥੀਆਂ ਨੂੰ ਇਟਰਨਸ਼ਿਪ ਦਿੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mbbs now private medical college students will also get money during internship