ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MSBSHSE 12th Result 2019: ਮਹਾਰਾਸ਼ਟਰ ਬੋਰਡ ਨੇ 12ਵੀਂ ਦੇ ਨਤੀਜੇ ਐਲਾਨੇ

ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਐਜੁਕੇਸ਼ਨ (MSBSHSE 12th Result 2019) ਨਤੀਜੇ ਅੱਜ ਮੰਗਲਵਾਰ ਨੂੰ ਐਲਾਨ ਦਿੱਤੇ ਗਏ ਹਨ। MSBSHSE ਦੀ 12ਵੀਂ ਦੀ ਪ੍ਰੀਖਿਆ ਲਈ 14.9 ਲੱਖ ਵਿਦਿਆਰਥੀਆਂ ਨੇ ਫਾਰਮ ਭਰੇ ਸਨ ਜਦਕਿ 14,21,936 ਵਿਦਿਆਰਥੀਆਂ ਪ੍ਰੀਖਿਆ ਚ ਸ਼ਾਮਲ ਹੋਏ। ਇਨ੍ਹਾਂ ਚੋਂ 12,21,159 ਵਿਦਿਆਰਥੀ ਪਾਸ ਹੋਏ ਹਨ।


ਜਾਣਕਾਰੀ ਮੁਤਾਬਕ 2019 ਦੇ ਨਤੀਜਿਆਂ ਚ ਲੜਕੀਆਂ ਨੇ ਬਾਜ਼ੀ ਮਾਰੀ ਹੈ। 12ਵੀਂ ਪ੍ਰੀਖਿਆ ਚ 90.25 ਫੀਸਦ ਲੜਕੀਆਂ ਜਦਕਿ 82.40 ਫੀਸਦ ਲੜਕੇ ਪਾਸ ਹੋਏ ਹਨ।

 

ਦੱਸ ਦੇਈਏ ਕਿ 4,470 ਵਿਦਿਆਰਥੀਆਂ ਨੇ 90 ਫੀਸਦ ਅੰਕ ਪ੍ਰਾਪਤ ਕੀਤੇ ਹਨ ਜਦਕਿ ਪੂਨੇ ਜ਼ਿਲ੍ਹੇ ਦੇ 573 ਵਿਦਿਆਰਥੀਆਂ ਨੇ 90 ਫੀਸਦ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ।

 

ਮਹਾਰਾਸ਼ਟਰ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਦੀ ਪਾਸ ਔਸਤ ਇਸ ਘੱਟ ਹੈ ਜਦਕਿ ਪਿਛਲੇ ਸਾਲ ਜ਼ਿਆਦਾ ਸੀ। ਇਸ ਸਾਲ 85.88% ਫੀਸਦ ਵਿਦਿਆਰਥੀ ਪ੍ਰੀਖਿਆ ਚ ਪਾਸ ਹੋਏ ਜਦਕਿ ਪਿਛਲੀ ਵਾਰ 88.41 ਵਿਦਿਆਰਥੀ ਪਾਸ ਹੋਏ ਸਨ।

 

ਮੁੰਬਈ ਡਿਵੀਜ਼ਨ ਚ 83.85 ਫੀਸਦ ਵਿਦਿਆਰਥੀ ਪਾਸ ਹੋਏ ਹਨ। ਸੂਬੇ ਦੇ ਕੋਕਣ ਜ਼ਿਲ੍ਹੇ ਨੇ 12ਵੀਂ ਚ 93.30 ਫੀਸਦ ਨਾਲ ਟਾਪ ਕੀਤਾ ਹੈ ਜਦਕਿ ਨਾਗਪੁਰ ਸਭ ਤੋਂ ਹੇਠਾਂ ਰਿਹਾ ਹੈ।

 

ਖਾਸ ਗੱਲ ਇਹ ਰਹੀ ਕਿ ਇਸ ਵਾਰ 12ਵੀਂ ਦੇ ਪੇਪਰ ਦੇਣ ਵਾਲਿਆਂ ਚ 62 ਟ੍ਰਾਂਸਜੈਂਡਰ ਵੀ ਸ਼ਾਮਲ ਸਨ।

 

ਵਿਦਿਆਰਥੀ ਹੇਠਾਂ ਦਿੱਤੀਆਂ ਵੈਬਸਾਈਟਾਂ ਤੇ ਜਾ ਕੇ ਨਤੀਜੇ ਜਾਂਚ ਸਕਦੇ ਹਨ।

 

www.maharashtraeducation.com

www.mahresult.nic.in

www.mahahsscboard.maharashtra.gov.in

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MSBSHSE Maharashtra HSC Result 2019: Maharashtra board 12th result declared