ਨੈਸ਼ਨਲ ਯੋਗਤਾ ਕਮ ਦਾਖਲਾ ਟੈਸਟ (ਨੀਟ) ਯੂਜੀ ਪ੍ਰੀਖਿਆ ਦੀ ਕੀ ਆਂਸਰ ਜਾਰੀ ਹੋ ਗਏ ਹਨ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੀ ਆਧਿਕਾਰਤ ਵੈਬਸਾਈਟ ntaneet.nic.in ਉਤੇ ਆਂਸਰ ਕੀ ਅਪਲੋਡ ਕਰ ਦਿੱਤੀ ਗਈ ਹੈ।
ਵਿਦਿਆਰਥੀ ਆਪਣਾ ਲਾਗਇੰਨ ਕਰਕੇ ਆਪਣੇ ਐਪਲੀਕੇਸ਼ਨ ਨੰਬਰ ਅਤੇ ਆਈਡੀ ਪਾਸਵਾਰਡ ਰਾਹੀਂ ਉਤਰ ਕੀ ਚੈਕ ਕਰ ਸਕਦੇ ਹਨ। ਵਿਦਿਆਰਥੀ ਨੂੰ ਉਤਰ ਕੀ ਦੇ ਖਿਲਾਫ ਇੰਤਰਾਜ ਦਰਜ ਕਰਾਉਣ ਦਾ ਵੀ ਮੌਕਾ ਮਿਲੇਗਾ। 31 ਮਈ ਨੂੰ 11.50 ਤੱਕ ਇੰਤਰਾਜ ਦਰਜ ਕਰਵਾਏ ਜਾ ਸਕਦੇ ਹਨ। ਇਸ ਲਈ ਫੀਸ Debit/Credit Card/ Net Banking ਰਾਹੀਂ ਭਰੀ ਜਾ ਸਕਦੀ ਹੈ।
ਇੰਤਰਾਜ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਅਤੇ ਉਸਦੇ ਬਾਅਦ ਅੰਤਿਮ ਆਂਸਰ ਕੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਨੀਟ ਦਾ ਨਤੀਜਾ 5 ਜੂਨ 2019 ਨੂੰ ਐਲਾਨਿਆ ਜਾਵੇਗਾ।