ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NIOS hall ticket 2019: ਐਨਆਈਓਐਸ 10ਵੀਂ ਅਤੇ 12ਵੀਂ ਪ੍ਰੀਖਿਆ ਦੇ ਐਡਮਿਟ ਕਾਰਡ ਜਾਰੀ

ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ 10ਵੀਂ ਅਤੇ 12ਵੀਂ ਪ੍ਰੀਖਿਆ ਦੇ ਐਡਮਿਟ ਕਾਰਡ ਜਾਰੀ ਹੋ ਗਏ ਹਨ। ਜਿਹੜੇ ਉਮੀਦਵਾਰਾਂ ਨੇ  ਅਰਜ਼ੀ ਦਿੱਤੀ ਸੀ ਉਹ ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ ਦੀ ਅਧਿਕਾਰਤ ਵੈਬਸਾਈਟ www.nios.ac.in ਉੱਤੇ ਜਾ ਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਸ ਵਿੱਚ ਐਡਮਿਟ ਕਾਰਡ ਦੇ ਨਾਲ ਪ੍ਰਯੋਗੀ ਪ੍ਰੀਖਿਆ ਦੇ ਐਡਮਿਟ ਕਾਰਡ ਵੀ ਜਾਰੀ ਕਰ ਦਿੱਤੇ ਗਏ ਹਨ।

 

ਐਡਮਿਟ ਕਾਰਡ ਜਾਂ ਹਾਲ ਟਿਕਟ ਡਾਊਨਲੋਡ ਕਰਨ ਲਈ ਸਟੂਡੈਂਟਸ ਆਪਣਾ ਐਨਰੋਲਮੈਂਟ ਨੰਬਰ ਸਬਮਿਟ ਕਰੋ। 12ਵੀਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 3 ਅਕਤੂਬਰ ਤੋਂ 1 ਨਵੰਬਰ ਤੱਕ ਕਰਵਾਈਆਂ ਜਾਣਗੀਆਂ। ਉਥੇ, ਦਸਵੀਂ ਦੇ ਵਿਦਿਆਰਥੀਆਂ ਦੇ 4 ਅਕਤੂਬਰ ਤੋਂ 1 ਨਵੰਬਰ ਤੱਕ ਪੇਪਰ ਹੋਣਗੇ।

 

ਇਸ ਤਰ੍ਹਾਂ ਕਰੋ ਡਾਊਨਲੋਡ ਐਡਮਿਟ ਕਾਰਡ

 

ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ। ਇਸ ਤੋਂ ਬਾਅਦ ਤੁਹਾਡੀ ਜਾਣਕਾਰੀ ਸਬਮਿਟ ਕਰੋ। ਜਾਣਕਾਰੀ ਸਬਮਿਟ ਤੋਂ ਬਾਅਦ ਤੁਹਾਡੇ ਐਡਮਿਟ ਕਾਰਡ ਤੁਹਾਡੇ ਸਾਹਮਣੇ ਹੋਵੇਗਾ। 


ਦੱਸਣਯੋਗ ਹੈ ਕਿ ਪੇਪਰ ਦੇਣ ਸਮੇਂ ਐਡਮਿਟ ਕਾਰਡ ਨਾਲ ਲੈ ਰੱਖਣ ਜ਼ਰੂਰੀ ਹੈ। ਬਿਨਾਂ ਐਡਮਿਟ ਕਾਰਡ ਦੇ ਪ੍ਰੀਖਿਆ ਕੇਂਦਰ ਵਿੱਚ ਜਾਣ ਦੀ ਆਗਿਆ ਨਹੀਂ ਹੋਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NIOS hall ticket 2019: NIOS 10th and 12th exam admit card released