ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਪ੍ਰੀਮੀਅਮ ਗੂਗਲ ਮੀਟ ਸਕੂਲਾਂ ਲਈ 30 ਸਤੰਬਰ ਤੱਕ ਮੁਫ਼ਤ

ਗੂਗਲ 30 ਸਤੰਬਰ ਤੱਕ ਮੁਫ਼ਤ ਸਕੂਲਾਂ ਨੂੰ ਪ੍ਰੀਮੀਅਮ ਮੀਟ ਵੀਡੀਓ ਕਾਨਫਰੰਸਿੰਗ ਸਹੂਲਤਾਂ ਦੀ ਪੇਸ਼ਕਸ਼ ਕਰ ਰਿਹਾ ਹੈ। 

 

ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਣ ਦੇ ਦੌਰਾਨ, ਦੁਨੀਆ ਭਰ ਦੇ ਦੇਸ਼ਾਂ ਵਿੱਚ ਲੌਕਡਾਊਨ ਕਾਰਨ ਲੋਕ ਘਰਾਂ ਤੋਂ ਕੰਮ ਕਰ ਰਹੇ ਹਨ, ਜਿਸ ਕਾਰਨ ਗੂਗਲ ਮੀਟ ਨੇ ਪਲੇ ਸਟੋਰ ਉੱਤੇ 50 ਮਿਲੀਅਨ (50 ਕਰੋੜ) ਡਾਊਨਲੋਡ ਨੂੰ ਪਾਰ ਕਰ ਲਿਆ ਹੈ ਅਤੇ ਕੁਝ ਹੀ ਹਫ਼ਤਿਆਂ ਵਿੱਚ ਅੰਤਰਰਾਲ ਵਿੱਚ ਇਸ ਦੇ ਉਪਭੋਗਤਾ ਬੇਸ ਵਿੱਚ 900 ਪ੍ਰਤੀਸ਼ਤ ਦਾ ਭਾਰੀ ਵਾਧਾ ਹੋਇਆ ਹੈ।

 

ਮੀਟ ਇਸ ਵੇਲੇ 3 ਅਰਬ (ਬਿਲੀਅਨ) ਮਿੰਟ ਦੀਆਂ ਵੀਡੀਓ ਮੀਟਿੰਗਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਹਰ ਦਿਨ ਲਗਭਗ 30 ਲੱਖ (3 ਮਿਲੀਅਨ) ਨਵੇਂ ਉਪਭੋਗਤਾ ਇਸ ਨਾਲ ਜੁੜ ਰਹੇ ਹਨ।

 

ਗੂਗਲ ਨੇ ਕਿਹਾ ਕਿ ਬੱਚਿਆਂ ਨੂੰ ਆਨਨਲਾਈਨ ਸਿੱਖਣ ਅਤੇ ਵਿਦਿਅਕ ਸੰਦਾਂ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਸਹਾਇਤਾ ਲਈ ਉਸ ਦੇ ਜੀ ਸੂਟ ਫਾਰ ਐਜੂਕੇਸ਼ਨ ਟੂਲਸ ਦੀ ਵਰਤੋਂ ਕਿਸੇ ਵੀ ਡਿਵਾਇਸ ਤੋਂ ਕੀਤਾ ਜਾ ਸਕਦਾ ਹੈ।

 

ਦਿਗ਼ਜ਼ ਕੰਪਨੀ ਨੇ ਇਹ ਵੀ ਕਿਹਾ ਕਿ ਦੁਨੀਆਂ ਭਰ ਦੇ 12 ਕਰੋੜ (120 ਮਿਲੀਅਨ) ਨਾਲ ਜ਼ਿਆਦਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਲ ਕੇ ਕੰਮ ਕਰਨ ਅਤੇ ਸਿੱਖਣ ਵਿੱਚ ਇਹ ਮਦਦ ਕਰਦਾ ਹੈ।
....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now premium Google Meat free for schools till 30 September