ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NTA NEET Result 2019: ਟਾਪ 50 ’ਚ ਦਿੱਲੀ ਦੇ 9 ਵਿਦਿਆਰਥੀ ਸ਼ਾਮਲ

ਨੀਟ ਪ੍ਰੀਖਿਆ 2019 ਚ ਸਫਲ ਸਿਖਰ 50 ਵਿਦਿਆਰਥੀਆਂ ਚ 9 ਕੌਮੀ ਰਾਜਧਾਨੀ ਦੇ ਹਨ। ਐਨਸੀਆਰ ਦਿੱਲੀ ਦੇ ਲਗਭਗ 74.92 ਫੀਸਦ ਵਿਦਿਆਰਥੀਆਂ ਨੇ ਪ੍ਰੀਖਿਆ ਚ ਯੋਗਤਾ ਪ੍ਰਾਪਤ ਕੀਤੀ ਹੈ। ਦਿੱਲੀ ਦੇ ਭਾਵਿਕ ਬਾਂਸਲ ਨੇ 720 ਅੰਕਾਂ ਚੋਂ 700 ਅੰਕ ਹਾਸਲ ਕਰਕੇ ਦੇਸ਼ ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਮਿਹਿਰ ਰਾਜ 695 ਅੰਕ ਲੈ ਕੇ 9ਵੇਂ ਸਥਾਨ ਤੇ ਰਹੇ। ਵਿਸ਼ਵ ਰਾਕੇਸ਼ 685 ਅੰਕ ਲੈ ਕੇ 38ਵੇਂ ਅੰਕ ਤੇ ਰਹੇ।

 

ਦੇਸ਼ ਭਰ ਚ 20 ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਪੁਰਸ਼ ਵਿਦਿਆਰਥੀਆਂ ਚੋਂ 4 ਕੌਮੀ ਰਾਜਧਾਨੀ ਦੇ ਹਨ। ਦਿੱਲੀ ਤੋਂ ਇਸ ਪ੍ਰੀਖਿਆ ਲਈ ਕੁੱਲ 32,048 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ ਤੇ 1,833 ਵਿਦਿਆਰਥੀ ਸ਼ਾਮਲ ਨਹੀਂ ਹੋਏ। ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 22,638 (74.92 ਫੀਸਦ) ਰਹੀ।

 

ਲੰਘੇ ਸਾਲ ਇਹ ਅੰਕੜਾ 73.73 ਫੀਸਦ ਸੀ। ਪੂਰੇ ਦੇਸ਼ ਤੋਂ 14,10,755 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਤੇ ਇਨ੍ਹਾਂ ਚੋਂ 7,97,042 ਵਿਦਿਆਰਥੀ ਪਾਸ ਹੋ ਸਕੇ। ਨੀਟ ਪ੍ਰੀਖਿਆ 154 ਨਗਰਾਂ ਚ, 11 ਭਾਸ਼ਾਵਾਂ ਚ ਅਤੇ 2,546 ਕੇਂਦਰਾਂ ਤੇ 5 ਅਤੇ 20 ਮਈ ਨੂੰ ਕਰਵਾਈ ਗਈ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NTA NEET Result 2019: delhi have its nine students in top fifty