ਹਰਿਆਣਾ ਦੇ ਸਰਕਾਰੀ ਕਾਲਜਾਂ ਵਿਚ ਪੜਾਉਣ ਵਾਲੇ ਪ੍ਰੋਫੈਸਰ ਹੁਣ ਕਿਸੇ ਵੀ ਤਰ੍ਹਾਂ ਦੀ ਛੁੱਟੀ ਲਈ ਸਿਰਫ ਆਨਲਾਇਨ ਹੀ ਬਿਨੈ ਕਰਨਗੇ।
ਉੱਚੇਰੀ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਵਿਭਾਗ ਨੇ ਰਾਜ ਦੇ ਸਰਕਾਰੀ ਕਾਲਜਾਂ ਵਿਚ ਪੜ੍ਹਾਉਣ ਵਾਲੇ ਪ੍ਰੋਫੈਸਰ ਨੂੰ ਜੇਕਰ ਚਾਈਲਡ ਕੇਅਰ/ਮੈਟਰਨਿਟੀ/ਐਕਸਟਰਾ ਆਡੀਨਰੀ/ਵਿਦੇਸ਼ ਯਾਤਰਾ ਲਈ ਛੁੱਟੀ ਲੈਣੀ ਹੋਵੇਗੀ ਤਾਂ ਉਸ ਨੂੰ ਆਨਲਾਇਨ ਮਾਡੀਯੂਲ ਰਾਹੀਂ ਹੀ ਬਿਨੈ ਕਰਨਾ ਹੋਵੇਗਾ।
ਉਨ੍ਹਾਂ ਨੇ ਦਸਿਆ ਕਿ ਇਹ ਸੂਚਨਾ ਜਾਰੀ ਹੋਣ ਦੇ ਬਾਅਦ ਸਾਰੀ ਤਰ੍ਹਾ ਦੀ ਛੁੱਟੀ ਜਾਂ ਐਨ.ਓ.ਸੀ. ਡਾਇਰੈਕਟੋਰੇਟ ਵਿਚ ਸਿਰਫ ਐਮ.ਆਈ.ਐਸ. ਪੋਰਟਲ ਰਾਹੀਂ ਮੰਜੂਰ ਹੋਣਗੀਆਂ, ਨਿੱਜੀ ਬਿਨੈ ਮੰਜੂਰ ਨਹੀਂ ਹੋਣਗੇ। ਉਨ੍ਹਾਂ ਨੇ ਦਸਿਆ ਕਿ ਕਾਲਜਾਂ ਵਿਚ ਪੜਾਉਣ ਵਾਲੇ ਪ੍ਰੋਫੈਸਰ ਹੁਣ ਹੇਠਾਂ ਦਿੱਤੇ ਲਿੰਕ ਰਾਹੀਂ ਬਿਨੈ ਕਰਨਗੇ।
mis.highereduhry.com