ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਟੀਟੀ ਅਧਿਆਪਕਾਂ ਦੀਆਂ 1664 ਆਸਾਮੀਆਂ ਲਈ 5 ਮਈ ਤੱਕ ਕਰੋ ਅਪਲਾਈ

ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਈਟੀਟੀ ਅਧਿਆਪਕਾਂ ਦੀਆਂ 1664 ਅਸਾਮੀਆਂ ਦੀ ਭਰਤੀ ਲਈ ਅਰਜ਼ੀ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਹੁਣ ਈਟੀਟੀ ਅਧਿਆਪਕ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ 5 ਮਈ 2020 ਤੱਕ ਅਪਲਾਈ ਕਰ ਸਕਦੇ ਹਨ।


ਸਕੂਲ ਸਿੱਖਿਆ ਵਿਭਾਗ ਦੇ ਸਿੱਖਿਆ ਭਰਤੀ ਬੋਰਡ ਪੰਜਾਬ ਨੇ 6 ਮਾਰਚ 2020 ਤੋਂ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਆਨਨਲਾਈਨ ਅਰਜ਼ੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਸੀ। ਭਰਤੀ ਇਸ਼ਤਿਹਾਰ ਦੇ ਅਨੁਸਾਰ, ਈਟੀਟੀ ਅਸਾਮੀਆਂ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 23-03-2020 ਸੀ ਜੋ ਬਾਅਦ ਵਿੱਚ ਵਧਾ ਕੇ 31-03-2020 ਕਰ ਦਿੱਤੀ ਗਈ ਸੀ। ਪਰ ਵੱਧ ਰਹੀ ਤਾਲਾਬੰਦੀ ਅਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਮੱਦੇਨਜ਼ਰ, ਸਿੱਖਿਆ ਵਿਭਾਗ ਨੇ ਬਿਨੈ-ਪੱਤਰ ਦੀ ਆਖ਼ਰੀ ਤਰੀਕ ਨੂੰ ਮੁੜ ਤੋਂ 05-05-2020 ਤੱਕ ਵਧਾ ਦਿੱਤਾ ਹੈ।

 

 

ਅਸਾਮੀਆਂ ਦਾ ਨਾਮ - ਈ ਟੀ ਟੀ ਅਧਿਆਪਕ


ਪੋਸਟਾਂ ਦੀ ਗਿਣਤੀ - 1664

 

ਉਮਰ ਦੀ ਹੱਦ - ਬਿਨੈਕਾਰ ਦੀ ਉਮਰ 01-01-2020 ਨੂੰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

 

ਅਰਜ਼ੀ ਦੀ ਫੀਸ - ਜਨਰਲ ਲਈ 1000 ਰੁਪਏ, ਐਸਸੀ / ਐਸਐਸਟੀ ਲਈ 500 ਰੁਪਏ ਅਤੇ ਸਾਬਕਾ ਸੈਨਿਕ ਲਈ ਕੋਈ ਬਿਨੈ ਪੱਤਰ ਫੀਸ ਨਹੀਂ।


ਵਿਦਿਅਕ ਯੋਗਤਾ - ਆਮ ਉਮੀਦਵਾਰਾਂ ਨੂੰ ਘੱਟੋ ਘੱਟ 55 ਪ੍ਰਤੀਸ਼ਤ ਅੰਕਾਂ ਦੇ ਨਾਲ ਗ੍ਰੈਜੂਏਸ਼ਨ ਪਾਸ ਹੋਣਾ ਚਾਹੀਦਾ ਹੈ ਅਤੇ ਦੋ ਸਾਲਾਂ ਦਾ ਪ੍ਰਾਇਮਰੀ ਸਿੱਖਿਆ ਸਿਖਲਾਈ ਕੋਰਸ ਜਿਵੇਂ ਬੀ.ਏ. ਆਦਿ ਹੋਣਾ ਚਾਹੀਦਾ ਹੈ। ਉਥੇ, ਰਾਖਵੇਂ ਵਰਗ ਕੋਲ 50 ਪ੍ਰਤੀਸ਼ਤ ਅੰਕਾਂ ਦੇ ਨਾਲ ਗ੍ਰੈਜੂਏਸ਼ਨ ਪਾਸ ਅਤੇ ਬੀ.ਐੱਡ. ਦੀ ਡਿਗਰੀ ਹੋਣੀ ਚਾਹੀਦੀ ਹੈ।


ਇਥੇ ਵੇਖੋ ਤਾਜ਼ਾ ਨੋਟਿਸ-ETT Teacher Recruitment 2020 Notice

ਵੈਬਸਾਈਟ www.educationrecruitmentboard.com
...

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panjab ETT Teacher Recruitment 2020: Apply for 1664 ETT posts of teachers recruitment by May 5 at educationrecruitmentboard com