ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਸਮੇਤ 70 ਮੁੱਖ ਪ੍ਰੀਖਣ-ਕੇਂਦਰਾਂ ’ਚ ਵਿਗਿਆਨੀਆਂ ਦੇ 2881 ਅਹੁਦੇ ਖਾਲੀ

ਦੇਸ਼ ਦੀ 70 ਮੁੱਖ ਪ੍ਰੀਖਣ ਕੇਂਦਰਾਂ ਚ ਵਿਗਿਆਨੀਆਂ ਦੇ 2881 ਅਹੁਦੇ ਖਾਲੀ ਹਨ। ਸੰਸਦ ਦੇ ਹਾਲ ਚ ਮੁਕੰਮਲ ਹੋਏ ਇਜਲਾਸ ਦੌਰਾਨ ਲੋਕ ਸਭਾ ਚ ਰਾਮ ਚਰਣ ਬੇਹਰਾ ਨੇ ਦੇਸ਼ ਦੇ ਸਿਖਰ ਖੋਜੀ ਸੰਸਥਾਨਾਂ ਚ ਖਾਲੀ ਪਏ ਵਿਗਿਆਨੀਆਂ ਦੇ ਅਹੁਦਿਆਂ ਦੀ ਸੰਸਥਾਨ ਦੀ ਲੜੀਵਾਰ ਜਾਣਕਾਰੀ ਮੰਗੀ ਸੀ।

 

ਇਸ ਜਵਾਬ ਚ ਧਰਤੀ ਅਤੇ ਵਿਗਿਆਨ ਮੰਤਰੀ ਡਾ. ਹਰਸ਼ਵਰਧਨ ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਦਸਿਆ ਸੀ ਕਿ ਦੇਸ਼ ਦੇ 70 ਪ੍ਰੀਖਣ ਕੇਂਦਰਾਂ ਚ ਵਿਗਿਆਨੀਆਂ ਦੇ 2881 ਅਹੁਦੇ ਖਾਲੇ ਹਨ।

 

ਇਨ੍ਹਾਂ ਚ ਸੀਐਸਆਈਆਰ ਦੀ-

ਪੂਣੇ ਸਥਿਤ ਰਾਸ਼ਟਰੀ ਰਸਾਇਣ ਖੋਜਸ਼ਾਲਾ ਚ ਵਿਗਿਆਨੀਆਂ ਦੇ 123

ਗੋਆ ਵਿਖੇ ਕੌਮੀ ਸਮੁੰਦਰ ਵਿਗਿਆਨ ਸੰਸਥਾਨ ਚ 100

ਬੈਂਗਲੂਰੂ ਵਿਖੇ ਕੇਂਦਰੀ ਫੌਰਥ ਪੈਟਰਨ ਇੰਸਟੀਚਿਊਟ ਚ 177

ਹੈਦਰਾਬਾਦ ਵਿਖੇ ਭਾਰਤੀ ਰਸਾਇਣ ਤਕਨੀਕੀ ਸੰਸਥਾਨ ਚ 102

ਕੋਲਕਾਤਾ ਵਿਖੇ ਭਾਰਤੀ ਰਸਾਇਣ ਜੀਵ ਵਿਗਿਆਨ ਸੰਸਥਾਨ ਚ 77

ਨਵੀਂ ਦਿੱਲੀ ਵਿਖੇ ਜੀਨੋਮ ਅਤੇ ਏਕੀਕ੍ਰਿਤ ਜੀਵ ਵਿਗਿਆਨ ਸੰਸਥਾਨ ਚ 84

ਜੰਮੂ ਵਿਖੇ ਇੰਟੀਗ੍ਰੇਟਿਵ ਮੈਡੀਸਨ ਇੰਡੀਅਨ ਇੰਸਟੀਚਿਊਟ ਚ 95

ਸੀਐਸਆਈਆਰ ਹੈੱਡਕੁਆਰਟਰ ਚ ਵਿਗਿਆਨੀਆਂ ਦੇ 92 ਅਹੁਦੇ ਖਾਲੀ ਹਨ।

 

ਇਸੇ ਤਰ੍ਹਾਂ,

 

ਮੈਸੂਰ ਵਿਖੇ ਕੇਂਦਰੀ ਫੂਡ ਟੈਕਨੋਲੋਜੀ ਰਿਸਰਚ ਇੰਸਟੀਚਿਊਟ ਚ 111

ਪਿਲਾਨੀ ਵਿਖੇ ਕੇਂਦਰੀ ਇਲੈਕਟ੍ਰਾਨਿਕ ਇੰਜੀਨੀਅਰਿੰਗ ਇੰਸਟੀਚਿਊਟ ਚ 92

ਲਖਨਊ ਵਿਖੇ ਕੇਂਦਰੀ ਡਰੱਗ ਰਿਸਰਚ ਇੰਸਟੀਚਿਊਟ ਚ 65

ਚੇਨਈ ਵਿਖੇ ਕੇਂਦਰੀ ਚਮੜਾ ਰਿਸਰਚ ਇੰਸਟੀਚਿਊਟ ਚ 50

ਨੈਨੀਤਾਲ ਵਿਖੇ ਆਰੀਆਭੱਟ ਆਬਜ਼ਰਵੇਸ਼ਨਲ ਸਾਇੰਸ ਰਿਸਰਚ ਇੰਸਟੀਚਿਊਟ ਚ 28

ਕੋਲਕਾਤਾ ਵਿਖੇ ਬੋਸ ਇੰਸਟੀਚਿਊਟ ਚ 35

ਲਖਨਊ ਵਿਖੇ ਬੀਰਬਲ ਸਾਹਨੀ ਪ੍ਰਾਚੀਨ ਵਨਸਪਤੀ ਵਿਗਿਆਨ ਇੰਸਟੀਚਿਊਟ ਚ 25

ਬੈਂਗਲੂਰੁ ਵਿਖੇ ਭਾਰਤੀ ਖਗੋਲ ਵਿਗਿਆਨ ਇੰਸਟੀਚਿਊਟ ਚ 14

ਮੋਹਾਲੀ ਵਿਖੇ ਨੈਸ਼ਨਲ ਐਗਰੀਕਲਚਰਲ ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ ਚ 92 ਅਹੁਦੇ ਵਿਗਿਆਨੀਆਂ ਦੇ ਅਹੁਦੇ ਖਾਲੀ ਪਏ ਹਨ।

 

ਇਸੇ ਤਰ੍ਹਾਂ,

 

ਸੀਐਸਆਈਆਰ ਦੇ -

ਰੁੜਕੀ ਵਿਖੇ ਕੇਂਦਰੀ ਭਵਨ ਰਿਸਰਚ ਇੰਸਟੀਚਿਊਟ ਚ 50

ਭੋਪਾਲ ਵਿਖੇ ਤਕਨੀਕੀ ਸਮੱਗਰੀ ਅਤੇ ਪ੍ਰੋਸੈਸਿੰਗ ਰਿਸਰਚ ਸੈਂਟਰ ਚ 60

 

ਇਸਦੇ ਨਾਲ ਹੀ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਨੇ ਦਸਿਆ ਕਿ ਪਿਛਲੇ 5 ਸਾਲਾਂ ਚ ਮਹਿਲਾ ਵਿਗਿਆਨਕ ਯੋਜਨਾ ਤਹਿਤ 1800 ਤੋਂ ਵੱਧ ਔਰਤਾਂ ਵਿਗਿਆਨਿਕਾਂ ਤੇ ਤਕਨਾਲੋਜੀਕਾਰਾਂ ਨੂੰ ਮਦਦ ਕੀਤੀ ਗਈ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Posts of Scientists Vacant in many laboratories of inda according to government details