ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PSEB 10th Result 2019: 10ਵੀਂ ਦੇ ਨਤੀਜਿਆਂ ਦਾ ਐਲਾਨ ਜਲਦ

PSEB 10th Result 2019: ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਦੇ ਨਤੀਜਿਆਂ ਦਾ ਐਲਾਨ ਛੇਤੀ ਹੀ ਕਰ ਸਕਦਾ ਹੈ। ਬੋਰਡ ਨੇ 15 ਮਾਰਚ ਤੋਂ 2 ਅਪ੍ਰੈਲ 2019 ਤਕ ਜਮਾਤ 10ਵੀਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਸਨ।

 

ਪੰਜਾਬ ਸਕੂਲ ਸਿੱਖਿਅ ਬੋਰਡ ਹਰੇਕ ਸਾਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਕਰਵਾਉਂਦਾ ਹੈ। ਹਰੇਕ ਸਾਲ ਲਗਭਗ 5 ਲੱਖ ਵਿਦਿਆਰਥੀ ਪੀਐਸਈਬੀ ਤੋਂ 10ਵੀਂ ਦੀਆਂ ਪ੍ਰੀਖਿਆਵਾਂ ਦਿੰਦੇ ਹਨ। ਲੰਘੇ ਸਾਲ 2018 ਚ 10ਵੀਂ ਚ ਕੁੱਲ 59.47 ਫ਼ੀਸਦ ਵਿਦਿਆਰਥੀ ਪਾਸ ਹੋਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਬੋਰਡ 10ਵੀਂ ਦਾ ਨਤੀਜਾ ਇਸ ਵਾਰ 15 ਮਈ ਦੇ ਨੇੜੇ ਜਾਰੀ ਕਰ ਸਕਦਾ ਹੈ।

 

PSEB 10th Result 2019: ਇਸ ਤਰ੍ਹਾਂ ਕਰੋ ਨਤੀਜੇ ਦੀ ਜਾਂਚ

- pseb.ac.in. ਤੇ ਜਾਓ।

- 10th Result ਦੇ ਲਿੰਕ ਤੇ ਕਲਿੱਕ ਕਰੋ।

- ਨਤੀਜੇ ਦਾ ਪੇਜ ਖੁੱਲਣ ਤੇ ਰੋਲ ਨੰਬਰ ਪਾਓ।

- ਸਬਮਿਟ ਕਰਨ ਤੇ ਤੁਹਾਡਾ ਨਤੀਜਾ ਸਾਹਮਣੇ ਆ ਜਾਵੇਗਾ

 

ਦੱਸਣਯੋਗ ਹੈ ਕਿ ਲੰਘੇ ਸਾਲ 2018 ਚ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ 98 ਫੀਸਦ ਨੰਬਰਾਂ ਨਾਲ ਟਾਪ ਕੀਤਾ ਸੀ ਜਦਕਿ ਲੁਧਿਆਣਾ ਦੀ ਹੀ ਅਮਿਸ਼ਾ ਅਰੋੜਾ ਨੇ 98.44 ਫੀਸਦ ਅੰਕਾਂ ਨਾਲ 12ਵੀਂ ਚ ਟਾਪ ਕੀਤਾ ਸੀ।

 

ਪੰਜਾਬ ਬੋਰਡ ਦੇ 10ਵੀਂ ਦੇ ਨਤੀਜੇ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in ਤੇ ਜਾਰੀ ਕੀਤੇ ਜਾਣਗੇ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSEB 10th result 2019 date update: Punjab board Class 10 result likely to declared in Mid May know how to check