ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PSEB 10th Result 2019: ਨੰਦਨੀ, ਰੀਤਿਕਾ ਤੇ ਨੀਰਜ ਨੇ ਖੇਡ ਕੋਟੇ ’ਚ ਕੀਤਾ ਟਾਪ

PSEB 10th Result 2019: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਬੁੱਧਵਾਰ ਨੂੰ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਇਸ ਮੌਕੇ ਸਿੱਖਿਆ ਵਿਭਾਗ ਦੇ ਸੀਨੀਅਰ ਅਫ਼ਸਰਾਂ ਵਲੋਂ ਸਭ ਤੋਂ ਪਹਿਲਾਂ ਮੈਰਿਟ ਲਿਸਟ ਆਉਣ ਵਾਲੇ ਵਿਦਿਆਰਥੀਆਂ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ

 

ਉਨ੍ਹਾਂ ਦਸਿਆ ਕਿ 10ਵੀਂ ਦੇ ਨਤੀਜਿਆਂ ਦੇ ਖੇਡ ਕੋਟੇ ਚ ਨੰਦਨੀ ਮਹਾਜਨ, ਰੀਤਿਕਾ ਅਤੇ ਨੀਰਜ ਯਾਦਵ ਨੇ ਪੂਰੇ ਪੰਜਾਬ ਚ ਟਾਪ ਕੀਤਾ ਹੈ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੇ ਪੂਰੇ 100 ਫੀਸਦ ਨੰਬਰ ਪ੍ਰਾਪਤ ਕੀਤੇ ਹਨ।

 

ਖੇਡ ਕੋਟੇ ਚ ਵਿਦਿਆਰਥੀਆਂ ਨੂੰ ਪੜ੍ਹਾਈ ਚ ਪ੍ਰਦਰਸ਼ਨ ਤੋਂ ਇਲਾਵਾ ਖੇਡ ਚ ਪ੍ਰਦਰਸ਼ਨ ਦੇ ਆਧਾਰ ਤੇ ਗ੍ਰੇਸ ਮਾਰਕਸ (ਨੰਬਰ) ਮਿਲਦੇ ਹਨ।

 

ਇਸ ਤੋਂ ਇਲਾਵਾ ਅਕਾਦਮਿਕ ਵਰਗ ਚ ਲੁਧਿਆਣਾ ਦੀ ਨੇਹਾ ਵਰਮਾ ਨੇ ਬਾਜ਼ੀ ਮਾਰਦਿਆਂ 99.54 ਫੀਸਦ ਨੰਬਰ ਲੈ ਕੇ ਟਾਪ ਕੀਤਾ ਹੈ

 

ਚੰਗੀ ਗੱਲ ਇਹ ਹੈ ਕਿ ਪਠਾਨਕੋਟ ਦਾ ਨਤੀਜਾ ਸਭ ਤੋਂ ਚੰਗਾ ਰਿਹਾ। ਪਠਾਨਕੋਟ ਚ ਇਸ ਸਾਲ ਨਤੀਜਾ 91.2 ਫੀਸਦ ਰਿਹਾ। ਸਭ ਤੋਂ ਮਾੜਾ ਨਤੀਜਾ ਤਰਨਤਾਰਨ ਦਾ ਰਿਹਾ ਹੈ ਜਿਥੇ 74.26 ਫੀਸਦ ਹੀ ਵਿਦਿਆਰਥੀ ਪਾਸੇ ਹੋ ਸਕੇ ਹਨ।

 

ਦੱਸ ਦੇਈੇਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 15 ਮਾਰਚ ਤੋਂ 2 ਅਪ੍ਰੈਲ 2019 ਤਕ ਜਮਾਤ 10ਵੀਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਸਨ 10ਵੀਂ ਜਮਾਤ ਦੇ ਨਤੀਜਿਆਂ ਚ ਇਸ ਸਾਲ ਕੁੱਲ 85.8 ਫੀਸਦ ਵਿਦਿਆਰਥੀ ਪਾਸ ਹੋਏ ਹਨ ਜਦਕਿ ਪਿਛਲੀ ਵਾਰ 57.50 ਫੀਸਦ ਹੀ ਪਾਸ ਹੋਏ ਸਨ। ਇਸ ਸਾਲ ਲਗਭਗ 3.80 ਲੱਖ ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ।

 

ਦਸਿਆ ਜਾ ਰਿਹਾ ਹੈ ਕਿ 10ਵੀਂ ਦੇ ਵਿਦਿਆਰਥੀ 9 ਮਈ ਨੂੰ ਸਵੇਰੇ 11.30 ਤੋਂ ਬਾਅਦ ਪੰਜਾਸ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in ਤੇ ਨਤੀਜੇ ਜਾਂਚ ਸਕਣਗੇ

 

 

 

ਪੰਜਾਬ ਸਕੂਲ ਸਿੱਖਿਅ ਬੋਰਡ ਹਰੇਕ ਸਾਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਕਰਵਾਉਂਦਾ ਹੈ ਹਰੇਕ ਸਾਲ ਲਗਭਗ 5 ਲੱਖ ਵਿਦਿਆਰਥੀ ਪੀਐਸਈਬੀ ਤੋਂ 10ਵੀਂ ਦੀਆਂ ਪ੍ਰੀਖਿਆਵਾਂ ਦਿੰਦੇ ਹਨ ਲੰਘੇ ਸਾਲ 2018 10ਵੀਂ ਕੁੱਲ 59.47 ਫ਼ੀਸਦ ਵਿਦਿਆਰਥੀ ਪਾਸ ਹੋਏ ਸਨ

 

PSEB 10th Result 2019: ਇਸ ਤਰ੍ਹਾਂ ਜਾਣੋ ਨਤੀਜਾ

 

- pseb.ac.in. ਤੇ ਜਾਓ

- 10th Result ਦੇ ਲਿੰਕ ਤੇ ਕਲਿੱਕ ਕਰੋ

- ਨਤੀਜੇ ਦਾ ਪੇਜ ਖੁੱਲਣ ਤੇ ਰੋਲ ਨੰਬਰ ਪਾਓ

- ਸਬਮਿਟ ਕਰਨ ਤੇ ਤੁਹਾਡਾ ਨਤੀਜਾ ਸਾਹਮਣੇ ਜਾਵੇਗਾ

 

ਦੱਸਣਯੋਗ ਹੈ ਕਿ ਲੰਘੇ ਸਾਲ 2018 ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ 98 ਫੀਸਦ ਨੰਬਰਾਂ ਨਾਲ ਟਾਪ ਕੀਤਾ ਸੀ ਜਦਕਿ ਲੁਧਿਆਣਾ ਦੀ ਹੀ ਅਮਿਸ਼ਾ ਅਰੋੜਾ ਨੇ 98.44 ਫੀਸਦ ਅੰਕਾਂ ਨਾਲ 12ਵੀਂ ਟਾਪ ਕੀਤਾ ਸੀ

 

ਪੰਜਾਬ ਬੋਰਡ ਦੇ 10ਵੀਂ ਦੇ ਨਤੀਜੇ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in ਤੇ ਜਾਰੀ ਕੀਤੇ ਜਾਣਗੇ

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSEB 10th Result 2019: Nandani Ritika and Neeraj topped the game quota