PSEB 10th Result 2019: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦੇ ਨਤੀਜਿਆਂ ਦਾ ਐਲਾਨ ਕਰਨ ਸਬੰਧੀ ਅੱਜ ਬੁੱਧਵਾਰ ਨੂੰ ਸਵੇਰੇ ਲਗਭਗ 11 ਵਜੇ ਪ੍ਰੈਸ ਕਾਨਫ਼ਰੰਸ ਸ਼ੁਰੂ ਕੀਤੀ। ਬੋਰਡ ਦੇ ਸੀਨੀਅਰ ਅਫ਼ਸਰਾਂ ਨੇ 10ਵੀਂ ਦੇ ਨਤੀਜਿਆਂ ਚ ਸਭ ਤੋਂ ਪਹਿਲਾਂ ਮੈਰਿਟ ਲਿਸਟ ਚ ਆਉਣ ਵਾਲੇ ਵਿਦਿਆਰਥੀਆਂ ਦੇ ਨਾਂ ਦਾ ਐਲਾਨ ਕੀਤਾ। ਉਨ੍ਹਾਂ ਦਸਿਆ ਕਿ ਇਸ ਸਾਲ ਕੁੱਲ 85.8 ਫੀਸਦ ਵਿਦਿਆਰਥੀ ਪਾਸ ਹੋਏ ਹਨ।
ਦਸਿਆ ਜਾ ਰਿਹਾ ਹੈ ਕਿ 10ਵੀਂ ਦੇ ਵਿਦਿਆਰਥੀ ਅੱਜ ਸ਼ਾਮ 6 ਵਜੇ ਤੋਂ ਬਾਅਦ ਪੰਜਾਸ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in ਤੇ ਨਤੀਜੇ ਜਾਂਚ ਸਕਣਗੇ।
ਬੋਰਡ ਨੇ 15 ਮਾਰਚ ਤੋਂ 2 ਅਪ੍ਰੈਲ 2019 ਤਕ ਜਮਾਤ 10ਵੀਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਸਨ। ਪ੍ਰੀਖਿਆਰਥੀ 10ਵੀਂ ਦਾ ਨਤੀਜਾ ਪੰਜਾਬ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in ’ਤੇ ਜਾਰੀ ਕਰੇਗਾ।
ਪੰਜਾਬ ਸਕੂਲ ਸਿੱਖਿਅ ਬੋਰਡ ਹਰੇਕ ਸਾਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਕਰਵਾਉਂਦਾ ਹੈ। ਹਰੇਕ ਸਾਲ ਲਗਭਗ 5 ਲੱਖ ਵਿਦਿਆਰਥੀ ਪੀਐਸਈਬੀ ਤੋਂ 10ਵੀਂ ਦੀਆਂ ਪ੍ਰੀਖਿਆਵਾਂ ਦਿੰਦੇ ਹਨ। ਲੰਘੇ ਸਾਲ 2018 ਚ 10ਵੀਂ ਚ ਕੁੱਲ 59.47 ਫ਼ੀਸਦ ਵਿਦਿਆਰਥੀ ਪਾਸ ਹੋਏ ਸਨ।
PSEB 10th Result 2019: ਇਸ ਤਰ੍ਹਾਂ ਜਾਣੋ ਨਤੀਜਾ
- pseb.ac.in. ਤੇ ਜਾਓ।
- 10th Result ਦੇ ਲਿੰਕ ਤੇ ਕਲਿੱਕ ਕਰੋ।
- ਨਤੀਜੇ ਦਾ ਪੇਜ ਖੁੱਲਣ ਤੇ ਰੋਲ ਨੰਬਰ ਪਾਓ।
- ਸਬਮਿਟ ਕਰਨ ਤੇ ਤੁਹਾਡਾ ਨਤੀਜਾ ਸਾਹਮਣੇ ਆ ਜਾਵੇਗਾ
ਦੱਸਣਯੋਗ ਹੈ ਕਿ ਲੰਘੇ ਸਾਲ 2018 ਚ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ 98 ਫੀਸਦ ਨੰਬਰਾਂ ਨਾਲ ਟਾਪ ਕੀਤਾ ਸੀ ਜਦਕਿ ਲੁਧਿਆਣਾ ਦੀ ਹੀ ਅਮਿਸ਼ਾ ਅਰੋੜਾ ਨੇ 98.44 ਫੀਸਦ ਅੰਕਾਂ ਨਾਲ 12ਵੀਂ ਚ ਟਾਪ ਕੀਤਾ ਸੀ।
ਪੰਜਾਬ ਬੋਰਡ ਦੇ 10ਵੀਂ ਦੇ ਨਤੀਜੇ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in ਤੇ ਜਾਰੀ ਕੀਤੇ ਜਾਣਗੇ।
.