ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PSEB 12th Result 2019: 12ਵੀਂ ਦੇ ਵਿਦਿਆਰਥੀਆਂ ਦੇ ਧਿਆਨ ਹਿੱਤ

PSEB 12th Result 2019: ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜੇ ਦਾ ਐਲਾਨ ਬਹੁਤ ਛੇਤੀ ਕਰ ਸਕਦਾ ਹੈ। ਪੰਜਾਬ ਬੋਰਡ ਨੇ 1 ਮਾਰਚ ਤੋਂ 29 ਮਾਰਚ, 2019 ਤੱਕ ਕਲਾਸ 12ਵੀਂ ਦੀ ਪ੍ਰੀਖਿਆ ਲਈ ਸਨ। ਪਿਛਲੇ ਸਾਲ 12ਵੀਂ ਵਿੱਚ ਕੁੱਲ 65.97 ਫ਼ੀਸਦੀ ਵਿਦਿਆਰਥੀ ਪਾਸ ਹੋਏ ਸਨ। 


ਖ਼ਬਰਾਂ ਮੁਤਾਬਕ ਪੰਜਾਬ ਬੋਰਡ 12ਵੀਂ ਦਾ ਨਤੀਜਾ ਇਸ ਵਾਰ 8 ਮਈ ਨੇੜੇ ਜਾਰੀ ਕਰ ਸਕਦਾ ਹੈ।  

 

PSEB 12th Result 2019: ਇਸ ਤਰ੍ਹਾਂ ਵੇਖ ਸਕਦੇ ਹੋ ਨਤੀਜਾ


- pseb.ac.in. ਉੱਤੇ ਜਾਓ।  
- 12th Result  ਦੇ ਲਿੰਕ ਉੱਤੇ ਕਲਿਕ ਕਰੋ।  
- ਨਤੀਜਾ ਪੇਜ ਖੁਲ੍ਹਣ ਉੱਤੇ ਰੋਲ ਨੰਬਰ ਪਾਓ।  
- ਸਮਿਟ ਕਰਨ ਉੱਤੇ ਤੁਹਾਡਾ ਨਤੀਜਾ ਸਾਹਮਣੇ ਆ ਜਾਵੇਗਾ।

 

ਪਿਛਲੇ ਸਾਲ ਕਿਵੇ ਰਿਹਾ ਸੀ Punjab Board 10th 12 Result


ਪੰਜਾਬ ਸਕੂਲ ਸਿੱਖਿਆ ਬੋਰਡ ਹਰ ਸਾਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਕਰਵਾਉਂਦਾ ਹੈ। ਪੀਐਸਈਬੀ 10ਵੀਂ ਦੀ ਪ੍ਰੀਖਿਆ 2019 ਅਤੇ ਪੀਐਸਈਬੀ 12ਵੀਂ ਪ੍ਰੀਖਿਆ 2019 ਮਾਰਚ ਮਹੀਨੇ ਵਿੱਚ ਕਰਵਾਈ ਗਈ ਸੀ।  


ਪਿਛਲੇ ਅਕਾਦਮਿਕ ਸਾਲ ਵਿੱਚ ਪੀਐਸਈਬੀ 10ਵੀਂ ਦੀ ਪ੍ਰੀਖਿਆ 12 ਮਾਰਚ ਤੋਂ 21 ਮਾਰਚ 2018 ਤੱਕ ਅਤੇ ਪੀਐਸਈਬੀ 12ਵੀਂ ਦੀ ਪ੍ਰੀਖਿਆ 28 ਫ਼ਰਵਰੀ ਤੋਂ 24 ਮਾਰਚ ਤੱਕ ਹੋਈ ਸੀ।  ਹਰ ਸਾਲ ਕਰੀਬ 5 ਲੱਖ ਸਟੂਡੈਂਟਸ ਪੀਐਸਈਬੀ 10ਵੀਂ ਦੀ ਪ੍ਰੀਖਿਆ ਦਿੰਦੇ ਹਨ ਅਤੇ ਕਰੀਬ 3.5 ਲੱਖ ਵਿਦਿਆਰਥੀ 12ਵੀਂ ਦੀ ਪ੍ਰੀਖਿਆ ਦਿੰਦੇ ਹਨ। 

 

ਪੰਜਾਬ ਬੋਰਡ 12ਵੀਂ ਦਾ ਨਤੀਜਾ ਆਪਣੀ ਅਧਿਕਾਰਤ ਵੈਬਸਾਈਟ www.pseb.ac.in ਉੱਤੇ ਜਾਰੀ ਕਰੇਗਾ।

 

PSEB 10th Result 2019: 10ਵੀਂ ਦੇ ਨਤੀਜਿਆਂ ਬਾਰੇ ਤਾਜ਼ਾ ਜਾਣਕਾਰੀ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSEB 12th Result 2019: Interesting attention of 12th standard students