ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PSEB ਪਹਿਲੀ ਵਾਰ ਲਵੇਗਾ 8ਵੀਂ, 10ਵੀਂ ਤੇ 12ਵੀਂ ਲਈ ਅੰਗਰੇਜ਼ੀ ਵਿਸ਼ੇ ਦਾ ਪ੍ਰੈਕਟੀਕਲ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2019-20 ਦੀਆਂ ਸਾਲਾਨਾ ਪ੍ਰੀਖਿਆਵਾਂ ਚ ਪਹਿਲੀ ਵਾਰ 8ਵੀਂ, 10ਵੀਂ ਤੇ 12ਵੀਂ ਸ਼੍ਰੇਣੀਆਂ ਲਈ ਵਿਸ਼ਾ ਅੰਗਰੇਜ਼ੀ ਦਾ ਪ੍ਰੈਕਟੀਕਲ ਵੀ ਲਿਆ ਜਾਵੇਗਾ। ਵਿਦਿਆਰਥੀਆਂ ਨੂੰ ਇਸ ਸਬੰਧੀ ਤਿਆਰੀ ਕਰਵਾਈ ਜਾ ਚੁੱਕੀ ਹੈ।

 

ਨਾਮੀ ਅਖਬਾਰ ‘ਬਾਬੂਸ਼ਾਹੀ ਡਾਟ ਕਾਮ’ ਦੀ ਖਬਰ ਮੁਤਾਬਕ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਪ੍ਰੈਕਟੀਕਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀਆਂ ਲਈ ਸਾਲਾਨਾ ਪ੍ਰੀਖਿਆਵਾਂ ਵਿਚ ਵਿਸ਼ਾ ਅੰਗਰੇਜ਼ੀ ਦਾ ਪ੍ਰੈਕਟੀਕਲ, ਲਿਸਨਿੰਗ ਐਂਡ ਸਪੀਕਿੰਗ ਸਕਿਲ ਟੈਸਟਿੰਗ '' ਵਜੋਂ ਲਿਆ ਜਾਵੇਗਾ ਤੇ ਹਰ ਟੈਸਟ ਦਾ ਅੰਦਰੂਨੀ ਮੁਲਾਂਕਣ 10 ਅੰਕਾਂ ਵਿਚੋਂ ਕੀਤਾ ਜਾਵੇਗਾ।

 

ਉਨ੍ਹਾਂ ਅੱਗੇ ਦਸਿਆ ਕਿ 12ਵੀਂ ਅਤੇ 10ਵੀਂ ਸ਼੍ਰੇਣੀ ਲਈ ਇਹ ਮੁਲਾਂਕਣ ਸੀ.ਸੀ.ਈ. ਮੌਡਿਊਲ ਦੇ ਤਹਿਤ ਹੀ ਲਿਆ ਜਾਣਾ ਹੈ ਜਦੋਂ ਕਿ 8ਵੀਂ ਸ਼੍ਰੇਣੀ ਲਈ ਪ੍ਰੈਕਟੀਕਲ ਦੇ ਅੰਕ ਸੀ.ਸੀ.ਈ. ਮੌਡਿਊਲ ਤੋਂ ਵੱਖਰੇ ਹੋਣਗੇ ਜਿਸ ਦਾ ਸਾਰਾ ਵੇਰਵਾ ਬੋਰਡ ਦੀ ਵੈੱਬ ਸਾਈਟ ਉੱਤੇ ਅੱਪਲੋਡ ਕਰ ਦਿੱਤਾ ਗਿਆ ਹੈ।

 

www.pseb.ac.in

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSEB will be the first time take to practical of English subject for 8th 10th and 12th