ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ PPSC ਸਬੰਧੀ ਨਿਯੁਕਤੀ ਲਈ ਮੰਗੀਆਂ ਅਰਜ਼ੀਆਂ

ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਦੇ ਚੈਅਰਮੈਨ, ਇਕ ਮੈਂਬਰ (ਨਾਨ ਆਫੀਸ਼ਲ) ਅਤੇ ਇਕ ਮੈਂਬਰ (ਆਫੀਸ਼ਲ) ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 19 ਜੁਲਾਈ 2019 ਸ਼ਾਮ 5 ਵਜੇ ਤੱਕ ਹੈ। ਦਰਖਾਸਤਾਂ ਸਕੱਤਰ, ਪਰਸੋਨਲ ਵਿਭਾਗ (ਪੀ.ਪੀ.-3 ਬਰਾਂਚ), ਕਮਰਾ ਨੰਬਰ 6, ਛੇਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ, ਸੈਕਟਰ 1, ਚੰਡੀਗੜ੍ਹ ਦੇ ਪਤੇ 'ਤੇ ਭੇਜੀਆਂ ਜਾਣ।

 

ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉੱਘੀਆਂ ਸਖਸ਼ੀਅਤਾਂ ਜੋ ਕਿ ਬੇਮਿਸਾਲ ਇਮਾਨਦਾਰੀ, ਉੱਚ ਗੁਣਵੱਤਾ ਅਤੇ ਪ੍ਰਸ਼ਾਸ਼ਕੀ ਤਜ਼ਰਬੇ ਵਾਲੇ ਹਨ, ਨੂੰ ਦਰਖਾਸਤਾਂ ਦੇਣ ਦਾ ਸੱਦਾ ਦਿੱਤਾ ਹੈ।

 

ਉਨ੍ਹਾਂ ਕਿਹਾ ਕਿ ਦਰਖਾਸਤਕਰਤਾ ਜਾਂ ਸਿਫਾਰਸ਼ਕਰਤਾ ਅਰਜ਼ੀ ਵਿਚ ਸਾਰੇ ਵੇਰਵਿਆਂ ਦੇ ਨਾਲ-ਨਾਲ ਇਹ ਵੀ ਦੱਸੇ ਕਿ ਉਸ ਖਿਲਾਫ ਕੋਈ ਫੌਜਦਾਰੀ, ਸਿਵਲ ਜਾਂ ਪ੍ਰਸ਼ਾਸ਼ਕੀ ਮਾਮਲਿਆਂ ਦੀ ਕਾਰਵਾਈ ਲੰਬਿਤ ਤਾਂ ਨਹੀਂ ਪਈ ਜਿਸ ਨਾਲ ਕਿ ਉਸਦੀ ਅਖੰਡਤਾ ਤੇ ਸਖਸ਼ੀਅਤ 'ਤੇ ਉਲਟ ਪ੍ਰਭਾਵ ਪੈਂਦਾ ਹੋਵੇ।

 

ਉਨ੍ਹਾਂ ਦੱਸਿਆ ਕਿ ਦਰਖਾਸਤਕਰਤਾ ਕੋਲ ਭਾਰਤ ਸਰਕਾਰ ਜਾਂ ਰਾਜ ਸਰਕਾਰ ਵਿਚ ਘੱਟੋ-ਘੱਟ 10 ਸਾਲ ਕੰਮ ਕਰਨ ਦਾ ਤਜ਼ਰਬਾ ਹੋਵੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab invites applications for the appointment of the PPSC