ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICSE ’ਚ ਰਾਧਿਕਾ ਤੇ ISC ’ਚ ਵੇਦਾਂਸ਼ੀ ਬਣੀ ਦੇਸ਼ ਦੀ ਦੂਜੀ ਟਾਪਰ

ਕਾਊਂਸਲ ਫਾਰ ਇੰਡੀਅਨ ਸਕੂਲ ਸਰਟੀਫ਼ਿਕੇਟ ਐਗਜ਼ਾਮਿਨੇਸ਼ਨ ਨੇ ਇੰਡੀਅਨ ਸਰਟੀਫ਼ਿਕੇਟ ਆਫ਼ ਸੈਕੰਡਰੀ ਐਜ਼ੂਕੇਸ਼ਨ ਅਤੇ ਇੰਡੀਅਨ ਸਕੂਲ ਸਰਟੀਫ਼ਿਕੇਟ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ।

 

ICSE ਚ ਲਖਨਊ ਦੇ ਸਿਟੀ ਮਾਂਟੇਸਰੀ ਸਕੂਲ ਦੀ ਰਾਧਿਕਾ ਨੇ 99.4 ਫੀਸਦ ਅੰਕ ਪਾ ਕੇ ਦੇਸ਼ ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਸਕੂਲ ਦੇ ਸ਼ਾਸ਼ਵਤ 99.2 ਫੀਸਦ ਅੰਕ ਪਾ ਕੇ ਦੇਸ਼ ਚ ਤੀਜੇ ਸਥਾਨ ਤੇ ਰਹੇ ਹਨ।

 

ਇਸੇ ਪ੍ਰੀਖਿਆ ਚ ਮੁੰਬਈ ਦੀ ਜੂਹੀ ਰੁਪੇਸ਼ ਕਜਾਰੀਆ ਅਤੇ ਪੰਜਾਬ ਦੇ ਮੁਕਤਸਰ ਦੇ ਮਨੋਹਰ ਬਾਂਸਲ ਨੇ 99.60 ਫੀਸਦ ਨੰਬਰਾਂ ਨਾਲ ਟਾਪ ਕੀਤਾ ਹੈ।

 

ਦੂਜੇ ਪਾਸ, ISC ਚ ਵੇਦਾਂਸੀ 99.75 ਫੀਸਦ ਅੰਕਾਂ ਨਾਲ ਦੇਸ਼ ਚ ਦੁਜੇ ਸਥਾਨ ਤੇ ਰਹੀ। ਸੁਬ੍ਰਤ ਸ਼ੁਕਲ ਅਤੇ ਆਯੁਸ਼ੀ ਨੇ 99.5 ਫੀਸਦ ਅੰਕ ਪ੍ਰਾਪਤ ਕੀਤੇ ਹਨ। ਇਸੇ ਪ੍ਰੀਖਿਆ ਚ ਕੋਲਕਾਤਾ ਦੇ ਦੇਵਾਂਗ ਕੁਮਾਰ ਅਗਰਵਾਲ ਅਤੇ ਬੈਂਗਲੁਰੂ ਦੀ ਵਿਭਾ ਸਵਾਮੀਨਾਥਨ ਨੇ ISC 12ਵੀਂ ਦੀ ਪ੍ਰੀਖਿਆ ਚ 100 ਫੀਸਦ ਅੰਕਾਂ ਨਾਲ ਟਾਪ ਕੀਤਾ ਹੈ।

 

 

ICSE ISC Result 2019: ਮੁਕਤਸਰ ਦੇ ਮਨੋਹਰ ਬਾਂਸਲ ਨੇ ਕੀਤਾ ਟਾਪ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Radhika in ICSE Vedanshi in ISC Second Topper of the country