ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਭਰਤੀ 2019: ਨਾ ਪ੍ਰੀਖਿਆ-ਨਾ ਇੰਟਰਵਿਊ, 10ਵੀਂ ਪਾਸ ਲਈ 4103 ਨੌਕਰੀਆਂ

ਦੱਖਣੀ ਰੇਲਵੇ ਨੇ 12 ਵੱਖ-ਵੱਖ ਟ੍ਰੇਡਾਂ ਚ ਅਪ੍ਰੈਂਟਿਸ ਦੀਆਂ 4103 ਅਸਾਮੀਆਂ ਕੱਢੀਆਂ ਹਨ। ਇਹ ਭਰਤੀ ਏਸੀ ਮਕੈਨਿਕ, ਤਰਖਾਣ, ਡੀਜ਼ਲ ਮਕੈਨਿਕ, ਇਲੈਕਟ੍ਰਿਕਲ / ਇਲੈਕਟ੍ਰਾਨਿਕਸ, ਇਲੈਕਟ੍ਰੀਸ਼ੀਅਨ, ਫਿਟਰ, ਪੇਂਟਰ, ਵੇਲਡਰ, ਐਮਐਮਡਬਲਯੂ, ਐਮਐਮਟੀਐਮ, ਮਕੈਨੀਸਟ ਟਰੇਡਜ਼ ਵਿੱਚ ਹੋਣਗੀਆਂ। ਆਨਲਾਈਨ ਅਰਜ਼ੀ ਦੀ ਆਖ਼ਰੀ ਤਰੀਕ 8 ਦਸੰਬਰ 2019 ਹੈ ਜਦਕਿ ਵਿਦਿਅਕ ਯੋਗਤਾ ਦੀ ਗਿਣਤੀ 9 ਦਸੰਬਰ 2019 ਤੋਂ ਕੀਤੀ ਜਾਏਗੀ।

 

ਇਨ੍ਹਾਂ ਅਹੁਦਿਆਂ ਲਈ 10ਵੀਂ ਪਾਸ ਵਾਲੇ 50 ਫੀਸਦ ਅੰਕ ਪ੍ਰਾਪਤ ਕਰਨ ਵਾਲੇ ਅਤੇ ਸਬੰਧਤ ਟਰੇਡਾਂ ਚ ਆਈਟੀਆਈ ਸਰਟੀਫਿਕੇਟ ਧਾਰਕ ਅਪਲਾਈ ਕਰ ਸਕਦੇ ਹਨ। ਘੱਟੋ ਘੱਟ ਉਮਰ ਹੱਦ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੈ।

 

ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਯੋਗਤਾ ਦੇ ਅਧਾਰ 'ਤੇ ਹੋਵੇਗੀ। ਇਹ ਮੈਰਿਟ 10ਵੀਂ ਅੰਕਾਂ ਦੇ ਅਧਾਰ 'ਤੇ ਕੀਤੀ ਜਾਵੇਗੀ। ਨਾ ਕੋਈ ਲਿਖਤੀ ਇਮਤਿਹਾਨ ਹੋਵੇਗਾ ਅਤੇ ਨਾ ਹੀ ਕੋਈ ਇੰਟਰਵਿਊ ਚੁਣੇ ਗਏ ਉਮੀਦਵਾਰਾਂ ਨੂੰ ਸਿਖਲਾਈ ਦੌਰਾਨ ਇਕ ਵਜ਼ੀਫ਼ਾ (ਸਟਾਈਫੰਡ) ਦਿੱਤਾ ਜਾਵੇਗਾ।

 

ਇਹ ਯਾਦ ਰੱਖੋ ਕਿ ਇੰਜੀਨੀਅਰਿੰਗ, ਗ੍ਰੈਜੂਏਟ ਅਤੇ ਡਿਪਲੋਮਾ ਧਾਰਕ ਇਸ ਭਰਤੀ ਲਈ ਅਰਜ਼ੀ ਨਹੀਂ ਦੇ ਸਕਦੇ।

 

ਵਧੇਰੇ ਜਾਣਕਾਰੀ ਅਤੇ ਆਨਲਾਈਨ ਐਪਲੀਕੇਸ਼ਨ ਲਈ ਚਾਹਵਾਨ ਉਮੀਦਵਾਰ scr.indianrailways.gov.in ਤੇ ਜਾਓ। ਹੋਮਪੇਜ 'ਤੇ ‘ACT APPRENTICE - 2019 Online Application Registration’ ਲਿੰਕ' ਤੇ ਕਲਿੱਕ ਕਰੋ। ਸਾਰੇ ਵੇਰਵੇ ਭਰੋ ਅਤੇ ਅਰਜ਼ੀ ਦਿਓ।

 

 
 
 
 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railway recruitment 2019: more than 4000 recruitments no examination nor interview for 10th pass