ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Railway Recruitment 2019: ਰੇਲ ਮੰਤਰੀ ਪਿਊਸ਼ ਗੋਇਲ ਦਾ ਐਲਾਨ, 9000 ਭਰਤੀਆਂ

Railway Recruitment 2019: ਭਾਰਤੀ ਰੇਲਵੇ ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ। ਰੇਲ ਮੰਤਰੀ ਪਿਊਸ਼ ਗੋਇਲ ਨੇ ਐਲਾਨ ਕੀਤਾ ਹੈ ਕਿ ਰੇਲਵੇ ਚ ਹੋਰ 9000 ਤੋਂ ਵੱਧ ਭਰਤੀਆਂ ਕੱਢੀਆਂ ਜਾਣ ਵਾਲੀਆਂ ਹਨ। ਇਨ੍ਹਾਂ ਖਾਲੀ ਅਹੁਦਿਆਂ ਚ 50 ਫੀਸਦ ਅਹੁਦੇ ਔਰਤਾਂ ਲਈ ਰਾਖਵੇਂ ਹੋਣਗੇ।

 

ਪਿਊਸ਼ ਗੋਇਲ ਨੇ ਕਿਹਾ ਕਿ ਇਹ ਭਰਤੀਆਂ ਰੇਲਵੇ ਸੁਰੱਖਿਆ ਬਲ (ਆਰਪੀਐਫ਼) ਤਹਿਤ ਹੌਲਦਾਰ ਅਤੇ ਸਬ-ਇੰਸਪੈਕਟਰ ਦੇ ਅਹੁਦਿਆਂ ਤੇ ਕੱਢੀਆਂ ਜਾਣਗੀਆਂ।

 

ਤੁਹਾਨੂੰ ਦੱਸਦੇਈਏ ਕਿ ਪਿਛਲੇ ਸਾਲ ਫਰਵਰੀ-ਮਾਰਚ 2018 ਦੌਰਾਨ ਰੇਲਵੇ ਚ 1,40,000 ਭਰਤੀਆਂ ਕੱਢੀਆਂ ਗਈਆਂ ਸਨ। ਇਸ ਸਾਲ ਫਰਵਰੀ-ਮਾਰਚ 2019 ਦੌਰਾਨ ਰੇਲਵੇ ਚ 1.42 ਲੱਖ ਨਵੀਆਂ ਨੌਕਰੀਆਂ ਕੱਢੀਆਂ ਗਈਆਂ। ਇਸ ਤੋਂ ਇਲਾਵਾ ਆਉਣ ਵਾਲੇ 2 ਸਾਲਾਂ ਚ ਹੋਰ 1 ਲੱਖ ਭਰਤੀਆਂ ਕੱਢੀਆਂ ਜਾਣ ਵਾਲੀਆਂ ਹਨ।

 

23 ਜਨਵਰੀ 2019 ਨੂੰ ਰੇਲ ਮੰਤਰੀ ਪਿਊਸ਼ ਗੋਇਲ ਨੇ ਐਲਾਨ ਕੀਤਾ ਸੀ ਕਿ ਰੇਲਵੇ ਚ ਹੋਰ 2.50 ਲੱਖ ਨੌਕਰੀਆ ਕੱਢੀਆਂ ਜਾਣਗੀਆਂ। ਰੇਲ ਮੰਤਰੀ ਨੇ ਕਿਹਾ ਸੀ- ਹਾਲੇ 1.50 ਲੱਖ ਨੌਕਰੀਆਂ ਦੀ ਪ੍ਰੀਖਿਆ ਪ੍ਰਕਿਰਿਆ ਚਲ ਰਹੀ ਹੈ, ਸਵਾ 2 ਲੱਖ ਤੋਂ ਢਾਈ ਲੱਖ ਹੋਰ ਭਰਤੀਆਂ ਨਿਕਲਣੀਆਂ। ਇਸ ਹਿਸਾਬ ਨਾਲ ਰੇਲਵੇ ਲਗਭਗ 4 ਲੱਖ ਨੌਕਰੀਆਂ ਦੇ ਰਿਹਾ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railway Recruitment 2019: Piyush Goyal said 9000 vacancies coming up for the posts of Constables and Sub Inspectors in the rpf railways